JALANDHAR WEATHER

ਸ਼ਾਹਕੋਟ ਪੁਲਿਸ ਵਲੋਂ ਦੇਰ ਰਾਤ ਐਨਕਾਉਂਟਰ, ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਇਕ ਮੈਂਬਰ ਗ੍ਰਿਫ਼ਤਾਰ

ਸ਼ਾਹਕੋਟ, 26 ਸਤੰਬਰ (ਏ.ਐਸ.ਅਰੋੜਾ, ਸੁਖਦੀਪ ਸਿੰਘ,ਨਗਿੰਦਰ ਸਿੰਘ ਬਾਂਸਲ)-ਸ਼ਾਹਕੋਟ ਸਬ-ਡਵੀਜ਼ਨ ਦੇ ਡੀ.ਐਸ.ਪੀ. ਉਂਕਾਰ ਸਿੰਘ ਬਰਾੜ ਦੀ ਅਗਵਾਈ ਅਤੇ ਐਸ.ਐਚ.ਓ. ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਦੀ ਦੇਖ-ਰੇਖ ਹੇਠ ਪਿੰਡ ਕੋਹਾੜ ਕਲਾਂ ਵਿਖੇ ਦੇਰ ਰਾਤ ਪੁਲਿਸ ਨਾਲ ਮੁਕਾਬਲੇ ਦੌਰਾਨ ਇਕ ਵਿਅਕਤੀ ਦੇ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਜ਼ਖ਼ਮੀ ਹੋਇਆ ਦੋਸ਼ੀ ਜ਼ੋਰਾ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਪਿੱਪਲੀ ਥਾਣਾ ਲੋਹੀਆਂ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਮੈਂਬਰ ਹੈ। ਜਿਸ ਨੇ ਪੁਲਿਸ ਪਾਰਟੀ ਵਲੋਂ ਰੋਕਣ ਦੀ ਕੋਸ਼ਿਸ਼ ਕਰਨ ’ਤੇ ਪੁਲਿਸ ਉਪਰ ਆਪਣੇ ਪਿਸਟਲ ਨਾਲ ਫਾਇਰ ਕਰ ਦਿੱਤਾ ਤਾਂ ਜਵਾਬੀ ਕਾਰਵਾਈ ’ਚ ਪੁਲਿਸ ਪਾਰਟੀ ਵਲੋਂ ਵੀ ਆਪਣੇ ਬਚਾਅ ਲਈ ਫਾਇਰ ਕੀਤਾ ਗਿਆ, ਜੋ ਇਸ ਨੌਜਵਾਨ ਦੀ ਲੱਤ ’ਚ ਲੱਗਾ ਤੇ ਉਹ ਉਥੇ ਹੀ ਡਿੱਗ ਗਿਆ।

ਇਸ ਪਾਸੋਂ ਇਕ ਪਿਸਤੌਲ ਦੇਸੀ 32 ਬੋਰ ਤੇ 1 ਜ਼ਿੰਦਾ ਰੌਂਦ , 1 ਖੋਲ ਬਰਾਮਦ ਹੋਇਆ। ਇਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਖ਼ਿਲਾਫ਼ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿਚ 10 ਮੁਕੱਦਮੇ ਦਰਜ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ ਹੋਰ ਤਫਤੀਸ਼ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ