JALANDHAR WEATHER

ਪ੍ਰਧਾਨ ਮੰਤਰੀ ਮੋਦੀ ਨੇ ਉਪ ਰਾਸ਼ਟਰਪਤੀ ਰਾਧਾਕ੍ਰਿਸ਼ਨਨ ਨਾਲ ਕੀਤੀ ਮੁਲਾਕਾਤ , ਕਈ ਮੁੱਦਿਆਂ 'ਤੇ ਚਰਚਾ ਕੀਤੀ

ਨਵੀਂ ਦਿੱਲੀ , 28 ਸਤੰਬਰ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ ਅਤੇ ਕਈ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਕੀਤਾ। ਐਕਸ 'ਤੇ ਇਕ ਪੋਸਟ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਕਿ ਉਪ ਰਾਸ਼ਟਰਪਤੀ ਥਿਰੂ ਸੀ.ਪੀ. ਰਾਧਾਕ੍ਰਿਸ਼ਨਨ ਜੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਕਈ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਕੀਤਾ।

ਅੱਜ ਪਹਿਲਾਂ ਉਪ ਰਾਸ਼ਟਰਪਤੀ ਰਾਧਾਕ੍ਰਿਸ਼ਨਨ ਨੇ ਬਿਹਾਰ ਦੇ ਪਟਨਾ ਵਿਚ ਉਨਮੇਸ਼ਾ - ਅੰਤਰਰਾਸ਼ਟਰੀ ਸਾਹਿਤ ਉਤਸਵ ਦੇ ਤੀਜੇ ਐਡੀਸ਼ਨ ਦੇ ਸਮਾਪਤੀ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । 25 ਤੋਂ 28 ਸਤੰਬਰ ਤੱਕ ਆਯੋਜਿਤ ਇਹ ਉਤਸਵ ਕਈ ਭਾਸ਼ਾਵਾਂ ਵਿਚ ਸਾਹਿਤ ਦਾ ਜਸ਼ਨ ਹੈ, ਜੋ 100 ਤੋਂ ਵੱਧ ਭਾਸ਼ਾਵਾਂ ਦੀ ਨੁਮਾਇੰਦਗੀ ਕਰਨ ਵਾਲੇ 15 ਦੇਸ਼ਾਂ ਦੇ ਲੇਖਕਾਂ, ਵਿਦਵਾਨਾਂ, ਪ੍ਰਕਾਸ਼ਕਾਂ ਅਤੇ ਕਵੀਆਂ ਲਈ ਇਕ ਸ਼ਾਨਦਾਰ ਪਲੇਟਫਾਰਮ ਪ੍ਰਦਾਨ ਕਰਦਾ ਹੈ।

ਪਟਨਾ ਵਿਚ ਉਨਮੇਸ਼ਾ - ਅੰਤਰਰਾਸ਼ਟਰੀ ਸਾਹਿਤ ਉਤਸਵ ਵਿਚ ਸਮਾਪਤੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ, ਤਾਮਿਲਨਾਡੂ ਦੇ ਕਰੂਰ ਵਿਚ ਇਕ ਜਨਤਕ ਇਕੱਠ ਵਿਚ ਵਾਪਰੀ ਦੁਖਦਾਈ ਘਟਨਾ ਵਿਚ ਆਪਣੀਆਂ ਜਾਨਾਂ ਗੁਆਉਣ ਵਾਲੇ ਲੋਕਾਂ ਲਈ ਇਕ ਮਿੰਟ ਦਾ ਮੌਨ ਰੱਖਿਆ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ