JALANDHAR WEATHER

ਏਸ਼ੀਆ ਕੱਪ ਫਾਈਨਲ : ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਭਾਰਤ 9ਵੀਂ ਵਾਰ ਬਣਿਆ ਚੈਂਪੀਅਨ

• ਤਿਲਕ ਵਰਮਾ ਨੇ ਖੇਡੀ ਜੇਤੂ ਪਾਰੀ • 5 ਵਿਕਟਾਂ ਨਾਲ ਹਰਾਇਆ • 41 ਸਾਲਾਂ 'ਚ ਪਹਿਲੀ ਵਾਰ ਦੋਵੇਂ ਦੇਸ਼ਾਂ ਦੀ ਫਾਈਨਲ 'ਚ ਹੋਈ ਟੱਕਰ
  ਦੁਬਈ, 28 ਸਤੰਬਰ (ਪੀ.ਟੀ.ਆਈ.)-ਅੱਜ ਏਸ਼ੀਆ ਕੱਪ ਦੇ ਇਤਿਹਾਸ 'ਚ ਪਹਿਲੀ ਵਾਰ ਹੋਏ ਭਾਰਤ-ਪਾਕਿ ਵਿਚਕਾਰ ਫਾਈਨਲ ਮੈਚ 'ਚ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ 9ਵੀਂ ਵਾਰ ਇਹ ਖਿਤਾਬ ਆਪਣੇ ਨਾਂਅ ਕੀਤਾ | ਭਾਰਤ ਦੀ ਜਿੱਤ 'ਚ ਬੱਲੇਬਾਜ਼ ਤਿਲਕ ਵਰਮਾ ਨੇ ਅਹਿਮ ਰੋਲ ਅਦਾ ਕੀਤਾ | ਤਿਲਕ ਨੇ ਅਜੇਤੂ 69 ਦੌੜਾਂ ਬਣਾਈਆਂ | ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਭਾਰਤ ਨੇ ਟਾਸ ਜਿੱਤ ਕਿ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ | ਸਪਿਨਰ ਕੁਲਦੀਪ ਯਾਦਵ ਦੀ ਮਦਦ ਨਾਲ ਭਾਰਤੀ ਗੇਂਦਬਾਜ਼ਾਂ ਨੇ ਪਾਕਿ ਦੀ ਪੂਰੀ ਟੀਮ ਨੂੰ 19.1 ਓਵਰਾਂ 'ਚ 146 ਦÏੜਾਂ 'ਤੇ ਸਮੇਟ ਦਿੱਤਾ | ਕੁਲਦੀਪ ਨੇ 4 ਵਿਕਟਾਂ ਲਈਆਂ | ਉਨ੍ਹਾਂ ਆਪਣੇ ਚੌਥੇ ਓਵਰ 'ਚ 3 ਵਿਕਟ ਹਾਸਿਲ ਕੀਤੇ | ਇਸ ਤੋਂ ਇਲਾਵਾ ਅਕਸ਼ਰ ਪਟੇਲ, ਵਰੁਣ ਚੱਕਰਵਰਤੀ ਤੇ ਜਸਪ੍ਰੀਤ ਬੁਮਰਾਹ ਨੇ 2-2 ਵਿਕਟ ਹਾਸਿਲ ਕੀਤੇ | ਪਾਕਿ ਦੇ ਸਲਾਮੀ ਬੱਲੇਬਾਜ਼ ਸਾਹਿਬਜ਼ਾਦਾ ਫਰਹਾਨ (57) ਨੇ ਅਰਧ ਸੈਂਕੜਾ ਲਗਾਇਆ, ਪਰ ਵਰੁਣ ਚੱਕਰਵਰਤੀ ਨੇ ਸਾਹਿਬਜ਼ਾਦਾ ਨੂੰ ਆਊਟ ਕਰ ਦਿੱਤਾ | ਇਸ ਤੋਂ ਬਾਅਦ, ਪਾਕਿਸਤਾਨ ਦੀ ਗਤੀ ਵਿਗੜਦੀ ਗਈ ਤੇ ਉਨ੍ਹਾਂ ਨੇ ਨਿਯਮਤ ਅੰਤਰਾਲਾਂ 'ਤੇ ਵਿਕਟਾਂ ਗੁਆਉਣੀਆਂ ਸ਼ੁਰੂ ਕਰ ਦਿੱਤੀਆਂ | ਪਾਕਿ ਦੇ ਚੋਟੀ ਦੇ ਤਿੰਨ ਬੱਲੇਬਾਜ਼ਾਂ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਦੋਹਰੇ ਅੰਕ ਤੱਕ ਵੀ ਨਹੀਂ ਪਹੁੰਚ ਸਕਿਆ | ਤਿੰਨ ਪਾਕਿਸਤਾਨੀ ਬੱਲੇਬਾਜ਼ ਮੁਹੰਮਦ ਹਾਰਿਸ, ਸ਼ਾਹੀਨ ਅਫਰੀਦੀ ਤੇ ਫਹੀਮ ਅਸ਼ਰਫ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ | 147 ਦÏੜਾਂ ਦੇ ਟੀਚੇ ਦੀ ਪ੍ਰਾਪਤੀ ਲਈ ਬੱਲੇਬਾਜ਼ੀ ਕਰਨ ਪਹੁੰਚੇ ਭਾਰਤ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਤੇ ਸ਼ੁਭਮਨ ਗਿੱਲ ਅੱਜ ਬਿਹਤਰ ਪ੍ਰਦਰਸ਼ਨ ਨਹੀਂ ਕਰ ਪਏ | ਅਭਿਸ਼ੇਕ ਸ਼ਰਮਾ ਦੂਜੇ ਓਵਰ 'ਚ 5 ਦÏੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ | ਕਪਤਾਨ ਸੂਰਿਆਕੁਮਾਰ ਯਾਦਵ ਵੀ ਇਕ ਦੌੜ ਬਣਾ ਵਿਕਟ ਗਵਾ ਬੈਠੇ | ਇਸ ਤੋਂ ਬਾਅਦ ਸ਼ੁਭਮਨ ਗਿੱਲ ਵੀ 10 ਗੇਂਦਾਂ 'ਤੇ 12 ਦÏੜਾਂ ਬਣਾ ਕੇ ਆਊਟ ਹੋ ਗਏ | ਭਾਰਤ ਨੇ 20 ਦੌੜਾਂ 'ਤੇ 3 ਵਿਕਟਾਂ ਗਵਾ ਲਈਆਂ ਸਨ ਪਰ ਇਸ ਮਗਰੋਂ ਤਿਲਕ ਵਰਮਾ ਤੇ ਸੰਜੂ ਸੈਮਸਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਮੁੜ ਲੈਅ ਪ੍ਰਦਾਨ ਕੀਤੀ | ਦੋਵਾਂ ਵਿਚਕਾਰ ਇਕ ਅਰਧ ਸੈਂਕੜਾ ਸਾਂਝੇਦਾਰੀ ਦੇਖਣ ਨੂੰ ਮਿਲੀ | ਹਾਲਾਂਕਿ 77 ਦੌੜਾਂ 'ਤੇ ਭਾਰਤ ਨੇ ਸੈਮਸਨ ਦੇ ਰੂਪ 'ਚ ਚੌਥੀ ਵਿਕਟ ਵੀ ਗਵਾ ਲਈ | ਇਸ ਦੌਰਾਨ ਤਿਲਕ ਵਰਮਾ ਨੇ 41 ਗੇਂਦਾਂ 'ਤੇ ਆਪਣਾ ਚੌਥਾ ਟੀ-20 ਅੰਤਰਰਾਸ਼ਟਰੀ ਅਰਧ-ਸੈਂਕੜਾ ਬਣਾਇਆ | ਤਿਲਕ ਤੇ ਸ਼ਿਵਮ ਦੂਬੇ ਨੇ 5ਵੀਂ ਵਿਕਟ ਲਈ ਅਰਧ-ਸੈਂਕੜਾ ਸਾਂਝੇਦਾਰੀ ਪੂਰੀ ਕੀਤੀ ਪਰ ਜਿੱਤ ਤੋਂ ਮਹਿਜ਼ 10 ਦੌੜਾਂ ਦੂਰ ਰਹਿੰਦੇ ਹੋਏ ਭਾਰਤ ਨੂੰ ਸ਼ਿਵਮ ਦੂਬੇ ਦੇ ਰੂਪ 'ਚ ਆਪਣਾ 5ਵਾਂ ਝਟਕਾ ਲੱਗਾ | ਸ਼ਿਵਮ 33 ਦੌੜਾਂ ਬਣਾ ਆਊਟ ਹੋਏ | ਇਸ ਤੋਂ ਬਾਅਦ ਤਿਲਕ ਦਾ ਸਾਥ ਦੇਣ ਆਏ ਰਿੰਕੂ ਸਿੰਘ ਨੇ ਇਕ ਚੌਕਾ ਜੜਿ੍ਹਆ ਤੇ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ ਦਾ ਖਿਤਾਬ ਜਿੱਤ ਲਿਆ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ