ਬਿਹਾਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਵਲੋਂ 71 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਨਵੀਂ ਦਿੱਲੀ, 14 ਅਕਤੂਬਰ - ਭਾਰਤੀ ਜਨਤਾ ਪਾਰਟੀ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ 71 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਉਪ ਮੁੱਖ ਮੰਤਰੀ ਸਮਰਾਟ ਚੌਧਰੀ ਤਾਰਾਪੁਰ ਤੋਂ, ਉਪ ਮੁੱਖ ਮੰਤਰੀ ਵਿਜੇ ਕੁਮਾਰ ਸਿਨਹਾ ਲਖੀਸਰਾਏ ਤੋਂ, ਰਾਜ ਮੰਤਰੀ ਨਿਤਿਨ ਨਬੀਨ ਬਾਂਕੀਪੁਰ ਤੋਂ ਅਤੇ ਰੇਣੂ ਦੇਵੀ ਬੇਤੀਆ ਤੋਂ ਚੋਣ ਲੜਨਗੇ।