ਦੋਹਾ ਤੋਂ ਹਾਂਗਕਾਂਗ ਜਾ ਰਹੀ ਕਤਰ ਏਅਰਵੇਜ਼ ਦੀ ਉਡਾਣ ਦੀ ਅਹਿਮਦਾਬਾਦ 'ਚ ਐਮਰਜੈਂਸੀ ਲੈਂਡਿੰਗ

ਅਹਿਮਦਾਬਾਦ, 14 ਅਕਤੂਬਰ - ਦੋਹਾ ਤੋਂ ਹਾਂਗਕਾਂਗ ਜਾ ਰਹੀ ਕਤਰ ਏਅਰਵੇਜ਼ ਦੀ ਉਡਾਣ ਕਿਊ.ਆਰ.816 ਨੂੰ ਅਹਿਮਦਾਬਾਦ ਮੋੜ ਦਿੱਤਾ ਗਿਆ, ਤਕਨੀਕੀ ਸਮੱਸਿਆ ਕਾਰਨ ਸਾਵਧਾਨੀ ਵਜੋਂ ਐਮਰਜੈਂਸੀ ਲੈਂਡਿੰਗ ਕੀਤੀ ਗਈ। ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਕਿ ਜਹਾਜ਼ ਦੁਪਹਿਰ 2:30 ਵਜੇ ਦੇ ਕਰੀਬ ਸੁਰੱਖਿਅਤ ਉਤਰਿਆ, ਅਤੇ ਸਾਰੇ ਯਾਤਰੀ ਸੁਰੱਖਿਅਤ ਹਨ। ਜਹਾਜ਼ ਦੀ ਸਥਿਤੀ ਦਾ ਮੁਲਾਂਕਣ ਕਰਨ ਲਈ ਇਸ ਸਮੇਂ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ।