JALANDHAR WEATHER

2 ਕਾਰਾਂ ਦੀ ਭਿਆਨਕ ਟੱਕਰ ਦੇ ਵਿਚ 3 ਦੀ ਮੌਤ, 4 ਜ਼ਖ਼ਮੀ

ਬਰਨਾਲਾ , 14 ਅਕਤੂਬਰ ( ਨਰਿੰਦਰ ਅਰੋੜਾ)-ਧਨੌਲਾ-ਬਰਨਾਲਾ ਟਾਂਡੀਆਂ ਵਾਲੇ ਢਾਬੇ ਨਜ਼ਦੀਕ 2 ਕਾਰਾਂ ਦੀ ਭਿਆਨਕ ਟੱਕਰ ਵਿਚ 3 ਦੀ ਮੌਤ ਹੋ ਗਈ ਅਤੇ 4 ਗੰਭੀਰ ਜ਼ਖ਼ਮੀ ਹੋ ਗਏ ।ਦੁਰਘਟਨਾ ਵਾਲੀ ਜਗ੍ਹਾ 'ਤੇ ਪਹੁੰਚੇ ਐਸ.ਐਚ.ਓ. ਸਦਰ ਜਗਜੀਤ ਸਿੰਘ ਅਤੇ ਥਾਣਾ ਸਿਟੀ 2 ਐਸ.ਐਚ.ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਆਲਟੋ ਕਾਰ ਜਿਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਡਿਵਾਈਡਰ ਪਾਰ ਕਰਕੇ ਦੂਜੇ ਪਾਸਿਓਂ ਆ ਰਹੀ ਕਾਰ ਦੇ ਵਿਚ ਟਕਰਾ ਗਈ। ਪੁਲਿਸ ਪਾਰਟੀ ਵਲੋਂ ਭਾਰੀ ਮਿਹਨਤ ਦੇ ਨਾਲ 5 ਜ਼ਖ਼ਮੀਆਂ ਨੂੰ ਬੀ.ਐਮ.ਸੀ. ਹਸਪਤਾਲ ਬਰਨਾਲਾ ਵਿਖੇ ਅਤੇ 2 ਜ਼ਖ਼ਮੀਆਂ ਨੂੰ ਧਨੌਲਾ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ।

ਬੀ.ਐਮ.ਸੀ. ਹਸਪਤਾਲ ਦੇ ਐਮ.ਡੀ. ਡਾਕਟਰ ਇਸ਼ਾਨ ਬੰਸਲ ਨੇ ਦੱਸਿਆ ਕਿ ਸਾਡੇ ਕੋਲ 5 ਜ਼ਖ਼ਮੀ ਆਏ ਸਨ ਜਿਨ੍ਹਾਂ ਵਿਚੋਂ 2 ਨੋਨੀ ਅਤੇ ਰੋਹਿਤ ਮ੍ਰਿਤਕ ਸਨ। ਇਕ ਤੇਜਿੰਦਰ ਜਿਸ ਦੀ ਹਸਪਤਾਲ ਵਿਖੇ ਮੌਤ ਹੋ ਗਈ ਅਤੇ ਹਰਸ਼ ਗੰਭੀਰ ਜ਼ਖਮੀ ਹੈ। ਸਿਵਲ ਹਸਪਤਾਲ ਧਨੌਲਾ ਦੀ ਐਮਰਜੰਸੀ ਡਾਕਟਰ ਜਸਵਿੰਦਰ ਜੀਤ ਕੌਰ ਨੇ ਦੱਸਿਆ ਕਿ ਸਾਡੇ ਕੋਲ 2 ਜ਼ਖ਼ਮੀ ਜੋ ਕਿ ਪਤੀ ਪਤਨੀ ਹਨ ਭਾਵਨਾ ਅਤੇ ਸੰਜੇ ਕੌਸ਼ਲ ਆਏ ਹਨ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਉਹ ਠੀਕ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ