JALANDHAR WEATHER

ਵਿਸ਼ਵ ਦੀ ਸਿਖਰਲੀ ਵਿਗਿਆਨੀ ਦਰਜਾਬੰਦੀ ਵਿਚ ਸਲਾਇਟ ਲੌਂਗੋਵਾਲ ਦੇ 9 ਅਧਿਆਪਕਾਂ ਦੀ ਚੋਣ

ਲੌਂਗੋਵਾਲ, 14 ਅਕਤੂਬਰ (ਵਿਨੋਦ, ਸ. ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸਲਾਇਟ ਡੀਮੰਡ ਯੂਨੀਵਰਸਿਟੀ ਟੂ. ਬੀ. ਲੋਂਗੋਵਾਲ ਨੇ ਡਾਇਰੈਕਟਰ ਡਾ. ਮਨੀਕਾਂਤ ਪਾਸਵਾਨ ਦੀ ਅਗਵਾਈ ਹੇਠ ਸਟੈਨਫੋਰਡ ਯੂਨੀਵਰਸਿਟੀ ਦੀ 2025 ਦੇ ਸਿਖਰਲੇ 2% ਵਿਗਿਆਨੀਆਂ ਦੀ ਸੂਚੀ ਵਿਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਸਟੈਨਫੋਰਡ ਯੂਨੀਵਰਸਿਟੀ ਅਮਰੀਕਾ ਨੇ ਹਾਲ ਹੀ ਵਿਚ 2025 ਦੀ ਵਿਸ਼ਵ ਦੀ ਸਿਖਰਲੀ ਵਿਗਿਆਨੀ ਦਰਜਾਬੰਦੀ ਜਾਰੀ ਕੀਤੀ ਜੋ ਕਿ ਹਵਾਲਾ ਮੈਟ੍ਰਿਕਸ 'ਤੇ ਅਧਾਰਿਤ ਹੈ ਅਤੇ ਵਿਸ਼ਵ ਪੱਧਰ 'ਤੇ ਸਭ ਤੋਂ ਪ੍ਰਭਾਵਸ਼ਾਲੀ ਖੋਜਕਰਤਾਵਾਂ ਨੂੰ ਉਜਾਗਰ ਕਰਦੀ ਹੈ। ਸੰਤ ਲੋਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਸਲਾਇਟ ਲੌਂਗੋਵਾਲ ਸੰਗਰੂਰ ਦੇ 9 ਫੈਕਲਟੀ ਮੈਂਬਰਾਂ ਅਤੇ ਇਕ ਸਾਬਕਾ ਖੋਜ ਵਿਦਿਆਰਥੀ ਨੇ ਦੁਨੀਆ ਦੇ ਚੋਟੀ ਦੇ 2% ਵਿਗਿਆਨੀਆਂ ਦੀ ਸੂਚੀ ਵਿਚ ਸਥਾਨ ਪ੍ਰਾਪਤ ਕੀਤਾ ਹੈ। ਇਨ੍ਹਾਂ ਸਨਮਾਨਿਤ ਫੈਕਲਟੀ ਮੈਂਬਰਾਂ ਵਿਚ ਡਾ. ਪੀ.ਐਸ. ਪਨੇਸਰ, ਡਾ. ਸੀ.ਐਸ.ਰਿਆੜ, ਡਾ. ਧੀਰਜ ਸੂਦ, ਡਾ. ਅਸ਼ਵਨੀ ਅਗਰਵਾਲ, ਡਾ. ਰਾਜੇਸ਼ ਕੁਮਾਰ, ਡਾ. ਸੁਰਿੰਦਰ ਸਿੰਘ, ਡਾ. ਦਲੀਪ ਕੁਮਾਰ, ਡਾ. ਏ.ਕੇ. ਸਿੰਗਲਾ ਅਤੇ ਡਾ. ਐਚ.ਆਰ.ਘਟਕ ਦੇ ਨਾਂਅ ਸ਼ਾਮਿਲ ਹਨ।

ਇਹ ਸੂਚੀ ਸਟੈਨਫੋਰਡ ਯੂਨੀਵਰਸਿਟੀ ਅਤੇ ਇਕ ਪ੍ਰਮੁੱਖ ਵਿਗਿਆਨਕ ਪ੍ਰਕਾਸ਼ਕ ਐਲਸੇਵੀਅਰ ਬੀਵੀ ਦੁਆਰਾ ਤਿਆਰ ਕੀਤੀ ਗਈ ਹੈ। ਇਸ ਵਿਚ ਵਿਗਿਆਨੀਆਂ ਨੂੰ ਸਾਇੰਸ-ਮੈਟ੍ਰਿਕਸ ਵਰਗੀਕਰਨ ਦੇ ਅਨੁਸਾਰ 22 ਖੇਤਰਾਂ ਅਤੇ 174 ਉਪ-ਖੇਤਰਾਂ ਵਿਚ ਵੰਡਿਆ ਗਿਆ ਹੈ। ਇਹ ਦਰਜਾਬੰਦੀ ਸ਼ਾਨਦਾਰ ਖੋਜਕਰਤਾਵਾਂ ਨੂੰ ਮਾਨਤਾ ਦੇਣ ਲਈ ਇਕ ਭਰੋਸੇਯੋਗ ਮਿਆਰ ਹੈ। ਡਾਇਰੈਕਟਰ ਪ੍ਰੋ. ਮਨੀ ਕਾਂਤ ਨੇ ਨੇ ਇਹ ਸ਼ਾਨਦਾਰ ਉਪਲਬਧੀ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ