ਰੋਹਤਕ - ਸਾਈਬਰ ਸੈੱਲ ਦੇ ਏ.ਐਸ.ਆਈ. ਨੇ ਖ਼ੁਦਕੁਸ਼ੀ ਕੀਤੀ, ਖ਼ੁਦਕੁਸ਼ੀ ਨੋਟ 'ਚ ਲਗਾਏ ਗੰਭੀਰ ਦੋਸ਼

ਚੰਡੀਗੜ੍ਹ , 14 ਅਕਤੂਬਰ - ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਸਾਈਬਰ ਸੈੱਲ ਵਿਚ ਤਾਇਨਾਤ ਏ.ਐਸ.ਆਈ. ਸੰਦੀਪ ਕੁਮਾਰ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਲਧੌਤ ਰੋਡ 'ਤੇ ਉਸ ਦੇ ਮਾਮੇ ਦੇ ਘਰ ਦੇ ਖੇਤ ਵਿਚੋਂ ਮਿਲੀ। ਘਟਨਾ ਸਥਾਨ ਤੋਂ 4 ਪੰਨਿਆਂ ਦਾ ਇਕ ਖ਼ੁਦਕੁਸ਼ੀ ਨੋਟ ਅਤੇ ਇਕ ਵੀਡੀਓ ਸੁਨੇਹਾ ਵੀ ਬਰਾਮਦ ਕੀਤਾ ਗਿਆ। ਖ਼ੁਦਕੁਸ਼ੀ ਨੋਟ ਅਤੇ ਵੀਡੀਓ ਵਿਚ, ਏ.ਐਸ.ਆਈ. ਸੰਦੀਪ ਕੁਮਾਰ ਨੇ ਮਰਹੂਮ ਆਈ.ਪੀ.ਐਸ. ਅਧਿਕਾਰੀ ਵਾਈ. ਪੂਰਨ ਕੁਮਾਰ ਅਤੇ ਉ ਸਦੇ ਗੰਨਮੈਨ ਸੁਸ਼ੀਲ ਕੁਮਾਰ 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ।
ਵੀਡੀਓ ਵਿਚ ਉਸ ਨੇ ਕਿਹਾ ਕਿ ਉਸ ਨੂੰ ਆਈ.ਪੀ.ਐਸ. ਅਧਿਕਾਰੀ ਵਾਈ. ਪੂਰਨ ਕੁਮਾਰ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਬਦਨਾਮ ਹੋਣ ਦਾ ਡਰ ਸੀ, ਅਤੇ ਇਸ ਡਰ ਨੇ ਉਸ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰ ਦਿੱਤਾ। ਸੰਦੀਪ ਨੇ ਇਹ ਵੀ ਦਾਅਵਾ ਕੀਤਾ ਕਿ ਆਈ.ਪੀ.ਐਸ. ਅਧਿਕਾਰੀ ਦੀ ਮੌਤ ਉਸ ਦੇ ਪਰਿਵਾਰ ਦੇ ਰਾਜਨੀਤਿਕ ਕਰੀਅਰ ਨੂੰ ਪ੍ਰਭਾਵਿਤ ਕਰ ਸਕਦੀ ਸੀ।