JALANDHAR WEATHER

ਅੱਜ ਤੋਂ ਤਿੰਨ ਦਿਨਾਂ ਲਈ ਭਾਰਤ ਦੌਰੇ ’ਤੇ ਆਉਣਗੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ

ਨਵੀਂ ਦਿੱਲੀ, 16 ਅਕਤੂਬਰ- ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਅੱਜ ਤੋਂ ਤਿੰਨ ਦਿਨਾਂ ਦੌਰੇ ਲਈ ਭਾਰਤ ਆ ਰਹੇ ਹਨ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਹੋਵੇਗਾ। ਵਿਦੇਸ਼ ਮੰਤਰਾਲੇ ਦੇ ਅਨੁਸਾਰ, ਅਮਰਾਸੂਰੀਆ 16 ਤੋਂ 18 ਅਕਤੂਬਰ ਤੱਕ ਭਾਰਤ ਵਿਚ ਰਹਿਣਗੇ। ਇਸ ਸਮੇਂ ਦੌਰਾਨ ਉਹ ਭਾਰਤੀ ਨੇਤਾਵਾਂ ਨਾਲ ਮੁਲਾਕਾਤ ਕਰਨਗੇ ਅਤੇ ਸਿੱਖਿਆ, ਤਕਨਾਲੋਜੀ ਅਤੇ ਵਪਾਰ ਸਹਿਯੋਗ ਵਰਗੇ ਮੁੱਖ ਮੁੱਦਿਆਂ ’ਤੇ ਚਰਚਾ ਕਰਨਗੇ। ਆਪਣੀ ਫੇਰੀ ਦੌਰਾਨ ਅਮਰਾਸੂਰੀਆ ਆਈ.ਆਈ.ਟੀ. ਦਿੱਲੀ ਅਤੇ ਨੀਤੀ ਆਯੋਗ ਦਾ ਵੀ ਦੌਰਾ ਕਰਨਗੇ, ਜਿਥੇ ਸਿੱਖਿਆ ਅਤੇ ਨਵੀਨਤਾ ਦੇ ਖ਼ੇਤਰਾਂ ਵਿਚ ਭਾਰਤ-ਸ੍ਰੀਲੰਕਾ ਸਹਿਯੋਗ ’ਤੇ ਚਰਚਾ ਹੋਵੇਗੀ। ਸ੍ਰੀਲੰਕਾ ਦੀ ਸਿੱਖਿਆ ਮੰਤਰੀ ਹੋਣ ਦੇ ਨਾਤੇ ਉਹ ਇਸ ਖੇਤਰ ਵਿਚ ਨਵੇਂ ਮੌਕਿਆਂ ਦੀ ਖੋਜ ਕਰਨ ’ਤੇ ਜ਼ੋਰ ਦੇਣਗੇ।

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦੀ ਫੇਰੀ ਦੋਵਾਂ ਦੇਸ਼ਾਂ ਵਿਚਕਾਰ ਡੂੰਘੇ ਅਤੇ ਬਹੁਪੱਖੀ ਦੁਵੱਲੇ ਸੰਬੰਧਾਂ ਨੂੰ ਹੋਰ ਮਜ਼ਬੂਤ ​​ਕਰੇਗੀ। ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਅੱਜ ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਵਿਚ ਇਕ ਵਿਸ਼ੇਸ਼ ਸਮਾਗਮ ਵਿਚ ਸ਼ਾਮਿਲ ਹੋਣਗੇ। ਉਨ੍ਹਾਂ ਨੇ 1991 ਤੋਂ 1994 ਤੱਕ ਉੱਥੇ ਬੀ.ਏ. ਆਨਰਜ਼ (ਸਮਾਜ ਸ਼ਾਸਤਰ) ਦੀ ਪੜ੍ਹਾਈ ਕੀਤੀ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਕਾਲਜ ਦੌਰਾ ਹੋਵੇਗਾ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ