JALANDHAR WEATHER

ਟੀਐਮਸੀ ਦੇ ਗੁੰਡਿਆਂ ਨੇ ਉਸਨੂੰ ਨਿਸ਼ਾਨਾ ਬਣਾਇਆ - ਦਾਰਜੀਲਿੰਗ ਵਿਚ ਭਾਜਪਾ ਸੰਸਦ ਮੈਂਬਰ ਉੱਪਰ ਹੋਏ ਹਮਲੇ 'ਤੇ ਸੁਵੇਂਦੂ ਅਧਿਕਾਰੀ

ਕੋਲਕਾਤਾ, 19 ਅਕਤੂਬਰ - ਪੱਛਮੀ ਬੰਗਾਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਭਾਜਪਾ ਵਿਧਾਇਕ ਸੁਵੇਂਦੂ ਅਧਿਕਾਰੀ ਨੇ ਦਾਰਜੀਲਿੰਗ ਦੇ ਸੰਸਦ ਮੈਂਬਰ ਰਾਜੂ ਬਿਸਟਾ 'ਤੇ ਹੋਏ ਕਥਿਤ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ, ਤ੍ਰਿਣਮੂਲ ਕਾਂਗਰਸ ਦੇ ਵਰਕਰਾਂ 'ਤੇ ਹਮਲੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ।
ਇਹ ਘਟਨਾ ਕਥਿਤ ਤੌਰ 'ਤੇ ਸੁਖੀਆ ਪੋਖਰੀ ਦੇ ਨੇੜੇ ਮਸਧੁਰਾ ਵਿੱਚ ਵਾਪਰੀ, ਜਿਥੇ ਬਿਸਟਾ ਨੂੰ ਉਨ੍ਹਾਂ ਦੇ ਕਾਫਲੇ ਵਿਚ ਯਾਤਰਾ ਦੌਰਾਨ ਨਿਸ਼ਾਨਾ ਬਣਾਇਆ ਗਿਆ ਸੀ। ਭਾਜਪਾ ਨੇਤਾ ਨੇ ਇਸ ਘਟਨਾ ਨੂੰ "ਕਾਇਰਾਨਾ ਹਮਲਾ" ਦੱਸਿਆ ਅਤੇ ਇਸਨੂੰ ਰਾਜ ਵਿਚ ਭਾਜਪਾ ਨੇਤਾਵਾਂ 'ਤੇ ਪਿਛਲੇ ਹਮਲਿਆਂ ਨਾਲ ਜੋੜਿਆ।ਐਕਸ 'ਤੇ ਇਕ ਪੋਸਟ ਵਿਚ, ਅਧਿਕਾਰੀ ਨੇ ਲਿਖਿਆ, "ਮੈਂ ਸੁਖੀਆ ਪੋਖਰੀ ਦੇ ਨੇੜੇ ਮਸਧੁਰਾ ਵਿਚ ਆਪਣੇ ਸਾਥੀ ਅਤੇ ਦਾਰਜੀਲਿੰਗ ਦੇ ਸੰਸਦ ਮੈਂਬਰ ਰਾਜੂ ਬਿਸਟਾ ਜੀ 'ਤੇ ਹੋਏ ਕਾਇਰਾਨਾ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਟੀਐਮਸੀ ਦੇ ਗੁੰਡਿਆਂ ਨੇ ਉਸਨੂੰ ਨਿਸ਼ਾਨਾ ਬਣਾਇਆ ਤੇ ਇਹ ਹਮਲਾ ਸੰਸਦ ਮੈਂਬਰ ਖਗੇਨ ਮੁਰਮੂ ਅਤੇ ਵਿਧਾਇਕ ਡਾ. ਸ਼ੰਕਰ ਘੋਸ਼ 'ਤੇ ਹੋਏ ਘਾਤਕ ਅਤੇ ਜਾਨਲੇਵਾ ਹਮਲੇ ਤੋਂ ਬਾਅਦ ਹੋਇਆ ਹੈ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ