ਨੀਲਗਿਰੀ ਵਿਚ ਭਾਰੀ ਮੀਂਹ ਅਤੇ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ 3 ਟ੍ਰੇਨਾਂ ਰੱਦ

ਚੇਨਈ, 19 ਅਕਤੂਬਰ - ਨੀਲਗਿਰੀ ਪਹਾੜੀ ਰੇਲਵੇ ਦੀ ਟ੍ਰੇਨ ਨੰਬਰ 56136 ਮੇੱਟੁਪਲਯਮ - ਉਦਗਮੰਡਲਮ, ਟ੍ਰੇਨ ਨੰਬਰ 56137 ਉਦਗਮੰਡਲਮ - ਮੇੱਟੁਪਲਯਮ, ਅਤੇ ਟ੍ਰੇਨ ਨੰਬਰ 06171 ਮੇੱਟੁਪਲਯਮ - ਉਦਗਮੰਡਲਮ ਸਪੈਸ਼ਲ ਟ੍ਰੇਨ, 19 ਅਕਤੂਬਰ ਲਈ ਰੱਦ ਕਰ ਦਿੱਤੀ ਗਈ ਹੈ। ਦੱਖਣੀ ਰੇਲਵੇ ਦੇ ਸਲੇਮ ਡਿਵੀਜ਼ਨ ਦੇ ਲੋਕ ਸੰਪਰਕ ਅਧਿਕਾਰੀ ਜੀ ਮਾਰੀਆ ਮਾਈਕਲ ਦਾ ਕਹਿਣਾ ਹੈ, "ਬੀਤੀ ਰਾਤ ਨੀਲਗਿਰੀ ਵਿਚ ਭਾਰੀ ਮੀਂਹ ਪਿਆ ਹੈ। ਕਈ ਥਾਵਾਂ 'ਤੇ ਜ਼ਮੀਨ ਖਿਸਕ ਗਈ ਹੈ। ਰੇਲਵੇ ਟਰੈਕ 'ਤੇ ਪੱਥਰ ਅਤੇ ਚਿੱਕੜ ਡਿੱਗ ਗਿਆ ਹੈ, ਅਤੇ ਕੱਲਰ - ਕੁੰਨੂਰ ਦੇ ਵਿਚਕਾਰ ਟਰੈਕ 'ਤੇ ਦਰੱਖਤ ਵੀ ਡਿਗ ਗਏ ਹਨ, ਜਿਸ ਨਾਲ ਰੇਲਗੱਡੀਆਂ ਦੀ ਆਵਾਜਾਈ ਵਿਚ ਰੁਕਾਵਟ ਆ ਰਹੀ ਹੈ।"