JALANDHAR WEATHER

ਰਮਦਾਸ ਗੋਲੀਕਾਂਡ 'ਚ ਸ਼ਾਮਿਲ ਗੈਂਗਸਟਰਾਂ ਦਾ ਪੁਲਿਸ ਵਲੋਂ ਇਨਕਾਊਂਟਰ

ਅਜਨਾਲਾ/ਗੱਗੋਮਾਹਲ/ਰਮਦਾਸ (ਅੰਮ੍ਰਿਤਸਰ), 19 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋ, ਬਲਵਿੰਦਰ ਸਿੰਘ ਸੰਧੂ/ਜਸਵੰਤ ਸਿੰਘ ਵਾਹਲਾ) - ਪਿਛਲੇ ਦਿਨੀਂ ਕਸਬਾ ਰਮਦਾਸ ਵਿਖੇ ਇਕ ਵੈਲਡਿੰਗ ਵਾਲੇ ਨੌਜਵਾਨ ਕਮਲਜੀਤ ਸਿੰਘ ਕੱਲੂ 'ਤੇ ਗੋਲੀਆਂ ਚਲਾਉਣ ਵਾਲੇ ਦੋ ਗੈਂਗਸਟਰਾਂ ਨੂੰ ਪੁਲਿਸ ਵੱਲੋਂ ਕਰਨਾਲ ਤੋਂ ਗ੍ਰਿਫਤਾਰ ਕਰਕੇ ਜਦੋਂ ਹਥਿਆਰਾਂ ਦੀ ਰਿਕਵਰੀ ਲਈ ਰਾਵੀ ਦਰਿਆ ਨੇੜੇ ਲਿਜਾਇਆ ਗਿਆ ਤਾਂ ਉਨ੍ਹਾਂ ਨੇ ਅਚਾਨਕ ਪੁਲਿਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਥਾਣਾ ਰਮਦਾਸ ਦੇ ਐਸ.ਐਚ.ਓ. ਆਗਿਆਪਾਲ ਸਿੰਘ ਵਲੋਂ ਕੀਤੀ ਜਵਾਬੀ ਫਾਇਰਿੰਗ 'ਤੇ ਦੋਵੇਂ ਗੈਂਗਸਟਰ ਅਭਿਨਾਸ਼ ਕੁਮਾਰ ਉਰਫ ਅਭੀ ਮਹਿਤਾ ਪੁੱਤਰ ਉਮੇਸ਼ ਅਤੇ ਆਜ਼ਾਦ ਪੁੱਤਰ ਹਾਸ਼ਮ ਵਾਸੀ ਨਿਊ ਸ਼ਿਵਾ ਜੀ ਕਾਲੋਨੀ ਕਰਨਾਲ ਜ਼ਖ਼ਮੀ ਹੋ ਗਏ ਹਨ। ਇਹ ਜਾਣਕਾਰੀ ਅਜੀਤ ਨਾਲ ਸਾਂਝੀ ਕਰਦਿਆਂ ਡੀ.ਐਸ.ਪੀ ਅਜਨਾਲਾ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਗ੍ਰਿਫਤਾਰ ਦੋਵਾਂ ਗੈਂਗਸਟਰਾਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ