ਨਹੀਂ ਰਹੇ ਅਦਾਕਾਰ ਗੋਵਰਧਨ ਅਸਰਾਨੀ

ਮੁੰਬਈ, ਅਕਤੂਬਰ- ਬਲਾਕਬਸਟਰ ਫ਼ਿਲਮ 'ਸ਼ੋਲੇ' ਵਿਚ ਬ੍ਰਿਟਿਸ਼ ਯੁੱਗ ਦੇ ਜੇਲ੍ਹਰ ਦੀ ਭੂਮਿਕਾ ਲਈ ਜਾਣੇ ਜਾਂਦੇ ਗੋਵਰਧਨ ਅਸਰਾਨੀ ਦਾ ਬੀਤੇ ਦਿਨ 84 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਅਦਾਕਾਰ ਨੂੰ ਚਾਰ ਦਿਨ ਪਹਿਲਾਂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦੇ ਫੇਫੜਿਆਂ ਵਿਚ ਤਰਲ ਪਦਾਰਥ ਭਰ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਮੈਨੇਜਰ ਬਾਬੂਭਾਈ ਥੀਬਾ ਨੇ ਅਦਾਕਾਰ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ। ਸੋਮਵਾਰ ਦੁਪਹਿਰ ਨੂੰ ਮੌਤ ਤੋਂ ਪਹਿਲਾਂ ਗੋਵਰਧਨ ਅਸਰਾਨੀ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੋਂ ਇਕ ਪੋਸਟ ਜਾਰੀ ਕੀਤੀ ਗਈ ਸੀ, ਜਿਸ ਵਿਚ ਉਨ੍ਹਾਂ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਸਨ।