JALANDHAR WEATHER

ਕਾਰ ਸਵਾਰਾਂ ਨੇ ਹੇਅਰ ਡਰੈਸਰ ਨੂੰ ਗੋਲੀ ਮਾਰ ਕੇ ਕੀਤਾ ਜਖ਼ਮੀ

ਮਾਛੀਵਾੜਾ ਸਾਹਿਬ,(ਲੁਧਿਆਣਾ), 31 ਅਕਤੂਬਰ (ਰਾਜਦੀਪ ਸਿੰਘ ਅਲਬੇਲਾ) - ਸਥਾਨਕ ਰੋਪੜ ਰੋਡ ’ਤੇ ਸਥਿਤ ਪੁਰਾਣੀ ਗਊਸ਼ਾਲਾ ਨੇੜ੍ਹੇ ਦੇਰ ਰਾਤ ਹੇਅਰ ਡਰੈਸਰ ਰੌਸ਼ਨ ਹੰਸ ਨੂੰ ਅਣ-ਪਛਾਤੇ ਕਾਰ ਸਵਾਰਾਂ ਨੇ ਗੋਲੀ ਮਾਰ ਕੇ ਜਖ਼ਮੀ ਕਰ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਏ। ਹਸਪਤਾਲ ਵਿਚ ਇਲਾਜ ਅਧੀਨ ਰੌਸ਼ਨ ਹੰਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਆਪਣੇ ਘਰ ਨੇੜ੍ਹੇ ਗਊਸ਼ਾਲਾ ਰੋਡ ’ਤੇ ਕਿਧਰੇ ਕੰਮ ਜਾ ਰਿਹਾ ਸੀ ਕਿ ਇਕ ਕਾਰ ਅਚਾਨਕ ਉਸ ਕੋਲ ਆ ਕੇ ਰੁਕੀ, ਜਿਸ ’ਚੋਂ ਇਕ ਵਿਅਕਤੀ ਨੇ ਮੂੰਹ ਲਪੇਟਿਆ ਹੋਇਆ ਸੀ, ਨੇ ਗਲਤ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਤੂੰ ਸਾਡਾ ਰਸਤਾ ਰੋਕੇਗਾਂ ਤੇ ਇਹ ਆਖ ਕੇ ਗੋਲੀ ਚਲਾ ਦਿੱਤੀ। ਉਸ ਨੂੰ ਤੁਰੰਤ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਗਿਆ ਜਿਥੇ ਕਿ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਰੈਫਰ ਦਿੱਤਾ।


ਰੌਸ਼ਨ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਅਤੇ ਉਹ ਰੋਜ਼ਾਨਾ ਵਾਂਗ ਆਪਣੇ ਕੰਮ ਤੋਂ ਘਰ ਪਰਤਿਆ ਸੀ ਪਰ ਪੁਲਿਸ ਪ੍ਰਸ਼ਾਸਨ ਜਾਂਚ ਕਰ ਰਿਹਾ ਹੈ ਕਿ ਉਸ ਉੱਪਰ ਹਮਲਾ ਕਰਨ ਵਾਲੇ ਕਿਹੜੇ ਵਿਅਕਤੀ ਹਨ। ਜਦੋਂ ਘਟਨਾ ਵਾਪਰੀ ਤਾਂ ਉੱਥੇ ਆਸਪਾਸ ਖੜ੍ਹੇ 1-2 ਵਿਅਕਤੀਆਂ ਨੇ ਗੋਲੀ ਚੱਲਣ ਦੀ ਕੋਈ ਅਵਾਜ਼ ਨਾ ਸੁਣੀ। ਜਖ਼ਮੀ ਹੋਏ ਰੌਸ਼ਨ ਨੇ ਵੀ ਦੱਸਿਆ ਕਿ ਉਸ ਵੱਲ ਹਮਲਾਵਾਰਾਂ ਨੇ ਪਿਸਤੌਲ ਵਰਗੀ ਚੀਜ਼ ਤੋਂ ਕੁਝ ਮਾਰਿਆ ਅਤੇ ਜਦੋਂ ਉਸਦੇ ਖੂਨ ਨਿਕਲਣ ਲੱਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਗੋਲੀ ਲੱਗੀ ਹੈ। ਡਾਕਟਰਾਂ ਨੇ ਵੀ ਕਿਹਾ ਕਿ ਰੌਸ਼ਨ ਹੰਸ ਗੰਭੀਰ ਰੂਪ ਵਿਚ ਜਖ਼ਮੀ ਹੈ ਪਰ ਆਪ੍ਰੇਸ਼ਨ ਦੌਰਾਨ ਹੀ ਪਤਾ ਲੱਗ ਸਕੇਗਾ ਕਿ ਉਸ ਦੇ ਗੋਲੀ ਲੱਗੀ ਹੈ ਜਾਂ ਕੁਝ ਹੋਰ ਵਸਤੂ ਨਾਲ ਉਸ ’ਤੇ ਹਮਲਾ ਹੋਇਆ ਹੈ। ਸ਼ਹਿਰ ਵਿਚ ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਡੀ.ਐੱਸ.ਪੀ. ਕਰਮਜੀਤ ਸਿੰਘ ਗਰੇਵਾਲ, ਥਾਣਾ ਮੁਖੀ ਹਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌੌਕੇ ’ਤੇ ਪੁੱਜ ਗਏ। ਪੁਲਿਸ ਵਲੋਂ ਆਸ ਪਾਸ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ