ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੌੜੇ ਕਲਾਂ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ
ਚੋਗਾਵਾਂ/ਅੰਮ੍ਰਿਤਸਰ, 1 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਬ੍ਰਹਮ ਗਿਆਨੀ ਸੰਤ ਬਾਬਾ ਸਾਹਿਬ ਸਿੰਘ ਜੀ ਪਿੰਡ ਮੌੜੇ ਕਲਾਂ ਤੋਂ ਸੰਤ ਬਾਬਾ ਸਤਨਾਮ ਸਿੰਘ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਦੀ ਅਗਵਾਈ ਹੇਠ ਸਜਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਪਾਠ ਦੇ ਭੋਗ ਉਪਰੰਤ ਫੁੱਲਾਂ ਨਾਲ ਸ਼ਿੰਗਾਰੀ ਬੱਸ 'ਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੁਸ਼ੋਭਿਤ ਸੀ, ਜਿਸ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਅਰਦਾਸ ਕਰਕੇ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ, ਜਿਸ ਵਿਚ ਭਾਈ ਗੁਰਪ੍ਰੀਤ ਸਿੰਘ ਸੌੜੀਆਂ ਦਾ ਇੰਟਰਨੈਸ਼ਨਲ ਕਵੀਸ਼ਰੀ ਜਥੇ ਸਮੇਤ ਸੈਂਕੜੇ ਟਰੈਕਟਰ, ਟਰਾਲੀਆਂ, ਕਾਰਾਂ, ਬੱਸਾਂ, ਜੀਪਾਂ, ਮੋਟਰਸਾਈਕਲਾਂ ਉੱਪਰ ਸਵਾਰ ਸੰਗਤਾਂ ਨਾਮ ਲੇਵਾ ਸੰਗਤਾਂ ਗੁਰਬਾਣੀ ਦਾ ਜਾਪ ਕਰ ਰਹੀਆਂ ਸਨ।
ਇਹ ਨਗਰ ਕੀਰਤਨ ਪਿੰਡ ਮੌੜੇ ਤੋਂ ਆਰੰਭ ਹੋ ਕੇ ਪਿੰਡ ਮਾਮਦਪੁਰਾ, ਸੌੜੀਆਂ, ਕਾਕੜ, ਤਰੀਨ, ਚੂਚਕਵਾਲ, ਮੁੱਧ, ਭੀਲੋਵਾਲ, ਵੈਰੋਕੇ, ਚੱਕ ਮਿਸਰੀ ਖਾਂ, ਪ੍ਰੀਤ ਨਗਰ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਲੋਪੋਕੇ, ਠੱਠਾ, ਚੋਗਾਵਾਂ, ਟਪਿਆਲਾ, ਭੁੱਲਰ, ਮਾਨਾਵਾਲਾ, ਮੋੜੇ ਖੁਰਦ ਤੋਂ ਹੁੰਦਾ ਹੋਇਆ ਪਿੰਡ ਮੌੜੇ ਕਲਾਂ ਵਿਖੇ ਸੰਪੂਰਨ ਹੋਇਆ। ਥਾਂ-ਥਾਂ 'ਤੇ ਚਾਹ, ਪਕੌੜੇ, ਮਠਿਆਈਆਂ, ਫਲਾਂ ਦੇ ਲੰਗਰ ਸੰਗਤਾਂ ਨੂੰ ਵਰਤਾਏ ਗਏ। ਇਸ ਮੌਕੇ ਕਾਰ ਸੇਵਾ ਵਾਲੇ ਸੰਤ ਬਾਬਾ ਕਿਰਪਾਲ ਸਿੰਘ, ਸੇਵਾਦਾਰ ਬਾਬਾ ਕੁਲਬੀਰ ਸਿੰਘ, ਰਾਣਾ ਰਣਬੀਰ ਸਿੰਘ ਲੋਪੋਕੇ, ਬਾਬਾ ਜੋਗਿੰਦਰ ਸਿੰਘ ਲੋਪੋਕੇ, ਬਾਬਾ ਰਾਜਨ ਸਿੰਘ ਮੌੜੇ ਕਲਾਂ, ਧਿਆਨ ਸਿੰਘ, ਪ੍ਰਧਾਨ ਜਰਨੈਲ ਸਿੰਘ, ਅਵਤਾਰ ਸਿੰਘ ਬੀਰਾ, ਗ੍ਰੰਥੀ ਸ਼ਮਸ਼ੇਰ ਸਿੰਘ, ਬਾਬਾ ਬੋਹੜ ਰਾਜੂ ਚੱਕ, ਨੰਬਰਦਾਰ ਕਾਬਲ ਸਿੰਘ, ਮੈਂਬਰ ਹਰਪਾਲ ਸਿੰਘ, ਰੇਸ਼ਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
;
;
;
;
;
;
;
;