ਕਾਠਮੰਡੂ : ਜਹਾਜ਼ ਦੀ ਤਕਨੀਕੀ ਸਮੱਸਿਆ ਕਾਰਨ ਹੋਈ ਐਮਰਜੈਂਸੀ ਲੈਂਡਿੰਗ
ਕਾਠਮੰਡੂ, 1 ਨਵੰਬਰ-ਭੈਰਹਾਵਾ ਵਿਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਹੋਈ। ਸਾਰੇ ਯਾਤਰੀ ਸੁਰੱਖਿਅਤ ਬਾਹਰ ਕੱਢੇ ਗਏ। ਦੱਸ ਦਈਏ ਕਿ ਧਨਗੜ੍ਹੀ ਤੋਂ ਕਾਠਮੰਡੂ ਜਾ ਰਹੇ ਜਹਾਜ਼ ਨੂੰ ਭੈਰਹਾਵਾ ਦੇ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ, ਜਦੋਂ ਪਾਇਲਟ ਨੇ "ਹਾਈਡ੍ਰੋਲਿਕਸ ਵਿਚ ਸਮੱਸਿਆ" ਦੀ ਰਿਪੋਰਟ ਕੀਤੀ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ 82 ਲੋਕਾਂ ਨੂੰ ਲੈ ਕੇ ਇਕ ਯਾਤਰੀ ਜਹਾਜ਼ ਨੇ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨ ਤੋਂ ਬਾਅਦ ਗੌਤਮ ਬੁੱਧ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ।
;
;
;
;
;
;
;
;