ਰਾਜਸਥਾਨ : ਟ੍ਰੈਵਲਰ ਦੇ ਖੜ੍ਹੇ ਟ੍ਰੇਲਰ ਨਾਲ ਟਕਰਾਉਣ ਕਾਰਨ 15 ਮੌਤਾਂ, 2 ਜ਼ਖ਼ਮੀ
ਫਲੋਦੀ (ਰਾਜਸਥਾਨ), 2 ਨਵੰਬਰ - ਭਾਰਤ ਮਾਲਾ ਹਾਈਵੇਅ 'ਤੇ ਵਾਪਰੇ ਹਾਦਸੇ ਵਿਚ 15 ਲੋਕਾਂ ਦੀ ਮੌਤ ਹੋ ਗਈ ਜਦਕਿ 2 ਜ਼ਖ਼ਮੀ ਹੋ ਗਏ। ਇਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੀਕਾਨੇਰ ਦੇ ਕੋਲਾਇਤ ਤੋਂ ਆ ਰਿਹਾ ਇਕ ਟੈਂਪੋ-ਟ੍ਰੈਵਲਰ ਸੜਕ 'ਤੇ ਖੜ੍ਹੇ ਇਕ ਟ੍ਰੇਲਰ ਨਾਲ ਪਿੱਛੇ ਤੋਂ ਟਕਰਾ ਗਿਆ। ਜ਼ਿਲ੍ਹਾ ਕੁਲੈਕਟਰ ਸ਼ਵੇਤਾ ਚੌਹਾਨ ਨੇ ਕਿਹਾ ਕਿ ਸਾਰੀਆਂ ਲਾਸ਼ਾਂ ਨੂੰ ਓਸੀਅਨ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ। ਜਦੋਂ ਕਿ ਜ਼ਖਮੀਆਂ ਨੂੰ ਇਲਾਜ ਲਈ ਜੋਧਪੁਰ ਰੈਫਰ ਕੀਤਾ ਗਿਆ ਹੈ।
;
;
;
;
;
;
;
;