JALANDHAR WEATHER

ਪ੍ਰਾਪਰਟੀ ਦੇ ਵਿਵਾਦ ਨੂੰ ਲੈ ਕੇ ਕੌਂਸਲਰ ਨੇ ਕੀਤੇ ਹਵਾਈ ਫਾਇਰ

ਭੁਲੱਥ (ਕਪੂਰਥਲਾ), 2 ਨਵੰਬਰ (ਮੇਹਰ ਚੰਦ ਸਿੱਧੂ) - ਸਬ ਡਵੀਜ਼ਨ ਕਸਬਾ ਭੁਲੱਥ ਦੇ ਵਾਰਡ ਨੰਬਰ 12 ਦੇ ਕੌਂਸਲਰ ਗੌਰਵ ਉਰਫ ਗੋਰਾ ਸੱਭਰਵਾਲ ਪੁੱਤਰ ਪਵਨ ਕੁਮਾਰ ਦਾ ਆਪਣੇ ਭਰਾ ਰਾਜਨ ਕੁਮਾਰ ਉਰਫ ਰਾਜਾ ਨਾਲ ਪਲਾਟ (ਪ੍ਰਾਪਰਟੀ) ਵਿਵਾਦ ਨੂੰ ਲੈ ਕੇ ਘਰੇਲੂ ਝਗੜਾ ਹੋਇਆ। ਝਗੜੇ ਦੌਰਾਨ ਤਹਿਸ਼ ਵਿਚ ਆ ਕੇ ਗੌਰਵ ਕੁਮਾਰ ਉਰਫ ਗੋਰਾ ਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਦੋ ਹਵਾਈ ਫਾਇਰ ਕੀਤੇ, ਜਿਸ 'ਤੇ ਵਾਰਡ ਨੰਬਰ 12 ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਹ ਖ਼ਬਰ ਅੱਗ ਵਾਂਗੂ ਕਸਬਾ ਭਲੱਥ ਅੰਦਰ ਫੈਲ ਗਈ। ਦੂਜੇ ਪਾਸੇ ਮੌਜੂਦਾ ਸਰਕਾਰ ਦੇ ਮੋਹਤਬਾਰਾਂ ਤੇ ਕੌਂਸਲਰਾਂ ਵਲੋਂ ਨਗਰ ਪੰਚਾਇਤ ਭੁਲੱਥ ਦੇ ਪ੍ਰਧਾਨ ਰਸ਼ਪਾਲ ਸ਼ਰਮਾ ਸਮੇਤ ਇਕੱਠੇ ਹੋ ਕੇ ਆਪਸੀ ਭਰਾਵਾਂ ਵਿਚ ਹੋਏ ਤਕਰਾਰ ਨੂੰ ਸਮਝਾਉਣ ਦਾ ਪੂਰਾ ਯਤਨ ਕੀਤਾ ਗਿਆ ਤੇ ਇਸ ਝਗੜੇ ਨੂੰ ਹੋਰ ਅੱਗੇ ਵਧਣ ਤੋਂ ਰੋਕਿਆ ਗਿਆ। ਜਦੋਂ ਇਸ ਮਾਮਲੇ ਸੰਬੰਧੀ ਡੀਐਸਪੀ ਭੁਲੱਥ ਕਰਨੈਲ ਸਿੰਘ ਤੇ ਐਸਐਚਓ ਰਣਜੀਤ ਸਿੰਘ ਨਾਲ ਗੱਲ ਕੀਤੀ, ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ