ਇਸਰ ਵਲੋਂ ਭਾਰਤੀ ਜਲ ਸੈਨਾ ਦਾ ਜੀਐਸਏਟੀ-7ਆਰ ਸੰਚਾਰ ਉਪਗ੍ਰਹਿ ਸਫਲਤਾਪੂਰਵਕ ਲਾਂਚ
ਸ਼੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 2 ਨਵੰਬਰ - ਭਾਰਤ ਦੀਆਂ ਪੁਲਾੜ ਅਤੇ ਰੱਖਿਆ ਸਮਰੱਥਾਵਾਂ ਲਈ ਇਕ ਵੱਡੇ ਮੀਲ ਪੱਥਰ ਵਿਚ, ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਭਾਰਤੀ ਜਲ ਸੈਨਾ ਦੇ ਜੀਐਸਏਟੀ-7ਆਰ (ਸੀਐਮਐਸਸ਼-03) ਸੰਚਾਰ ਉਪਗ੍ਰਹਿ ਨੂੰ ਸਫਲਤਾਪੂਰਵਕ ਲਾਂਚ ਕੀਤਾ ਅਤੇ ਪੰਧ ਵਿਚ ਸਥਾਪਿਤ ਕੀਤਾ।
ਸਵਦੇਸ਼ੀ ਤੌਰ 'ਤੇ ਵਿਕਸਤ ਕੀਤਾ ਗਿਆ ਇਹ ਉਪਗ੍ਰਹਿ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਭਾਰੀ ਸੰਚਾਰ ਉਪਗ੍ਰਹਿ ਹੈ, ਜਿਸ ਦਾ ਭਾਰ ਲਗਭਗ 4,400 ਕਿਲੋਗ੍ਰਾਮ ਹੈ।ਇਹ ਲਾਂਚ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਵਿਚ ਸਤੀਸ਼ ਧਵਨ ਪੁਲਾੜ ਸਟੇਸ਼ਨ ਦੇ ਦੂਜੇ ਲਾਂਚ ਪੈਡ ਤੋਂ ਸ਼ਾਮ 5:26 ਵਜੇ ਹੋਇਆ।ਇਹ ਉਪਗ੍ਰਹਿ ਭਾਰਤੀ ਜਲ ਸੈਨਾ ਦੀਆਂ ਸੰਚਾਲਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਸ਼ੇਸ਼ ਤੌਰ 'ਤੇ ਵਿਕਸਤ ਕੀਤੇ ਗਏ ਸਵਦੇਸ਼ੀ, ਅਤਿ-ਆਧੁਨਿਕ ਹਿੱਸਿਆਂ ਨਾਲ ਜਲ ਸੈਨਾ ਦੀ ਪੁਲਾੜ-ਅਧਾਰਤ ਸੰਚਾਰ ਅਤੇ ਸਮੁੰਦਰੀ ਡੋਮੇਨ ਜਾਗਰੂਕਤਾ ਸਮਰੱਥਾਵਾਂ ਨੂੰ ਵਧਾਏਗਾ।
;
;
;
;
;
;
;
;