JALANDHAR WEATHER

ਬੱਧਨੀ ਕਲਾਂ ਤੋਂ ਮੌਜੂਦਾ ਕੌਸਲਰ ’ਤੇ ਜਾਨਲੇਵਾ ਹਮਲਾ

ਬੱਧਨੀ ਕਲਾਂ, (ਮੋਗਾ), 8 ਨਵੰਬਰ (ਸੰਜੀਵ ਕੋਛੜ)- ਸਥਾਨਕ ਕਸਬਾ ਬੱਧਨੀ ਕਲਾਂ ਦੇ ਵਾਰਡ ਨੰ. 4 ਤੋਂ ਮੌਜੂਦਾ ਕੌਸਲਰ ਮੇਜਰ ਸਿੰਘ ’ਤੇ ਬੀਤੀ ਰਾਤ ਜਾਨਲੇਵਾ ਹਮਲਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਐੱਸ.ਐੱਚ.ਓ. ਰਾਜ ਸਿੰਘ ਨੇ ਦੱਸਿਆ ਕਿ ਮੇਜਰ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਬੱਧਨੀ ਕਲਾਂ ਜੋ ਕਿ ਬੱਧਨੀ ਕਲਾਂ ਦੀ ਅਨਾਜ ਮੰਡੀ ’ਚ ਆੜਤ ਦੀ ਇਕ ਦੁਕਾਨ ’ਤੇ ਮੁਨੀਮੀ ਅਤੇ ਚੌਧਰੀ ਦਾ ਕੰਮ ਕਰਦਾ ਹੈ ਅਤੇ ਬੀਤੀ ਰਾਤ ਅਨਾਜ ਮੰਡੀ ’ਚ ਇਹ ਝੋਨੇ ਨਾਲ ਭਰੀਆਂ ਬੋਰੀਆਂ ਦੀ ਰਾਖੀ ਕਰਨ ਲਈ ਬੋਰੀਆਂ ਉੱਪਰ ਪਿਆ ਸੀ ਤਾਂ ਤਕਰੀਬਨ ਸਾਢੇ 10 ਵਜੇ ਦੋ ਗੱਡੀਆਂ ’ਚ ਸਵਾਰ ਹੋ ਕੇ ਆਏ ਕੁਝ ਅਣ-ਪਛਾਤੇ ਵਿਅਕਤੀਆਂ ਨੇ ਇਸ ਉੱਪਰ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਜਦੋਂ ਰੌਲਾ ਸੁਣ ਕੇ ਇਸ ਨੂੰ ਬਚਾਉਣ ਲਈ ਉਸ ਦਾ ਸਾਥੀ ਹਰਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਦੌਧਰ ਆਇਆਂ ਤਾਂ ਉਕਤ ਵਿਅਕਤੀਆਂ ਨੇ ਉਸ ਉੱਪਰ ਵੀ ਹਮਲਾ ਕਰਕੇ ਉਸਨੂੰ ਵੀ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਦੋਵਾਂ ਵਿਅਕਤੀਆਂ ਦੇ ਗੰਭੀਰ ਸੱਟਾਂ ਹੋਣ ਕਾਰਨ ਇੰਨਾਂ ਨੂੰ ਫਰੀਦਕੋਟ ਮੈਡੀਕਲ ਕਾਲਜ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਤਲਾਹ ਮਿਲਦਿਆਂ ਸਾਰ ਹੀ ਮੌਕੇ ’ਤੇ ਪਹੁੰਚ ਕੇ ਪੁਲਿਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਸੀ.ਸੀ.ਟੀ.ਵੀ ਦੀ ਫੁਟੇਜ ਅਤੇ ਹੋਰ ਤਕਨੀਕੀ ਪਹਿਲੂਆਂ ਦੇ ਅਧਾਰ ’ਤੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਕੇਸ ਨਾਲ ਸੰਬੰਧਿਤ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ