ਫਿਲੌਰ 'ਚ ਇਕ ਬਾਰ ਫਿਰ ਹੋਈ ਗੋਲੀਬਾਰੀ, ਦਹਿਸ਼ਤ 'ਚ ਲੋਕ
ਫਿਲੌਰ, (ਜਲੰਧਰ), 8 ਨਵੰਬਰ (ਗੈਰੀ)-ਫਿਲੌਰ ਹਾਈਵੇ ’ਤੇ ਸਥਿਤ ਇਕ ਨਿੱਜੀ ਸਕੂਲ ਦੇ ਪਿਛਲੇ ਇਲਾਕੇ 'ਚ ਬੀਤੀ ਰਾਤ ਇਕ ਗੋਲੀ ਚੱਲਣ ਦੀ ਘਟਨਾ ਵਾਪਰੀ, ਜਿਸ ਮਗਰੋਂ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ। ਉਕਤ ਮਾਮਲੇ 'ਚ ਥਾਣਾ ਮੁਖੀ ਨੇ ਦੱਸਿਆ ਕੀ ਪੁਲਿਸ ਟੀਮ ਜਾਂਚ ਵਿਚ ਲੱਗੀ ਹੋਈ ਹੈ ਤੇ ਜਲਦ ਹੀ ਸਾਰਾ ਮਾਮਲਾ ਮੀਡੀਆ ਦੇ ਧਿਆਨ 'ਚ ਲਿਆਂਦਾ ਜਾਵੇਗਾ। ਉਧਰੋਂ ਇਲਾਕੇ ਦੇ ਲੋਕਾਂ ਨੇ ਦੱਸਿਆ ਕੀ ਉਹ ਸਹਿਮ ਦੇ ਮਾਹੌਲ 'ਚ ਹਨ, ਕਿਉਕਿ ਫਿਲੌਰ ਅੰਦਰ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨੀਆਂ ਵੱਡਾ ਚਿੰਤਾ ਦਾ ਵਿਸ਼ਾ ਹੈ, ਜਿਸ ਵੱਲ ਕੋਈ ਵੀ ਰਾਜਨੀਤਕ ਨੇਤਾ ਜਾ ਮੋਹਤਬਰ ਧਿਆਨ ਨਹੀਂ ਦੇ ਰਿਹਾ ਤੇ ਆਏ ਦਿਨ ਮਾੜੇ ਅਨਸਰਾਂ ਵਲੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕੀ ਪਿਛਲੇ ਦਿਨੀਂ ਅਟਵਾਲ ਹਾਉਸ ਦੇ ਮਾਲਿਕ ਮਨਦੀਪ ਸਿੰਘ ਗੋਰਾ ਤੇ ਹੋਈ ਗੋਲੀਬਾਰੀ ਦਾ ਮਾਮਲਾ ਵੀ ਹਾਲੇ ਤਕ ਠੰਢਾ ਨਹੀਂ ਹੋਇਆ ਸੀ ਕਿ ਦੁਸਰੀ ਘਟਨਾ ਵਾਪਰ ਗਈ। ਸੂਤਰਾਂ ਅਨੁਸਾਰ ਬੀਤੀ ਰਾਤ ਇਕ ਵਿਅਕਤੀ ਦੇ ਗੋਲੀ ਟਿੱਢ 'ਚ ਲੱਗੀ ਹੈ, ਜਿਸ ਨੂੰ ਜਲੰਧਰ ਲਈ ਰੈਫਰ ਕਰ ਦਿੱਤਾ ਗਿਆ ਹੈ। ਗੁਪਤ ਸੂਚਨਾ ਮੁਤਾਬਿਕ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਘਟਨਾ ਸੰਬੰਧੀ ਕਈ ਅਹਿਮ ਸੁਰਾਗ ਇਕੱਠੇ ਕਰਕੇ ਗੋਲੀ ਚਲਾਉਣ ਵਾਲਿਆਂ ਤੱਕ ਆਪਣਾ ਹੱਥ ਪਾ ਲਿਆ ਹੈ ਹਾਲਾਂਕਿ ਪੁਲਿਸ ਵਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
;
;
;
;
;
;
;