ਮੀਂਹ ਕਾਰਨ ਭਾਰਤ-ਆਸਟ੍ਰੇਲੀਆ 5ਵਾਂ ਟੀ-20 ਰੱਦ, ਭਾਰਤ ਨੇ 2-1 ਨਾਲ ਜਿੱਤੀ ਲੜੀ
ਬ੍ਰਿਸਬੇਨ, 8 ਅਕਤੂਬਰ - ਭਾਰਤ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਬ੍ਰਿਸਬੇਨ ਵਿਖੇ ਖੇਡਿਆ ਜਾ ਰਿਹਾ 5ਵਾਂ ਟੀ-20 ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ। ਇਸ ਦੇ ਨਾਲ ਹੀ ਭਾਰਤ ਨੇ 5 ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਹੈ। ਮੀਂਹ ਕਾਰਨ ਪਹਿਲਾ ਟੀ-20 ਮੈਚ ਰੱਦ ਹੋ ਗਿਆ ਸੀ ਜਦਕਿ ਦੂਜਾ ਮੈਚ ਆਸਟ੍ਰੇਲੀਆ ਨੇ ਜਿੱਤਿਆ ਸੀ।
ਤੀਸਰਾ ਅਤੇ ਚੌਥਾ ਮੈਚ ਭਾਰਤੀ ਟੀਮ ਨੇ ਜਿੱਤਿਆ ਸੀ। ਅੱਜ ਦੇ ਮੈਚ ਵਿਚ ਪਹਿਲਾਂ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 4.5 ਓਵਰਾਂ ਵਿਚ ਬਿਨਾਂ ਕਿਸੇ ਨੁਕਸਾਨ ਦੇ 52 ਦੌੜਾਂ ਬਣਾਈਆਂ ਸਨ ਕਿ ਮੀਂਹ ਕਾਰਨ ਮੈਚ ਰੋਕਣਾ ਪਿਆ। ਜਿਸ ਸਮੇਂ ਮੈਚ ਰੁਕਿਆ ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ 29 (16) ਅਤੇ ਅਭਿਸ਼ੇਕ ਸ਼ਰਮਾ 23 (13) ਦੌੜਾਂ ਬਣਾ ਕੇ ਕ੍ਰੀਜ਼ 'ਤੇ ਡਟੇ ਹੋਏ ਸਨ। ਇਸ ਦੇ ਨਾਲ ਹੀ ਅਭਿਸ਼ੇਕ ਸ਼ਰਮਾ ਟੀ-20 ਵਿਚ ਸਭ ਤੋਂ ਤੇਜ਼ 1000 ਦੌੜਾਂ (528 ਗੇਂਦਾਂ) ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ ਜਦਕਿ ਇਨਿੰਗ ਦਾ ਹਿਸਾਬ ਨਾਲ ਸਭ ਤੋਂ ਤੇਜ਼ 100 ਦੌੜਾਂ ਪੂਰੀਆਂ ਕਰਨ ਵਾਲੇ ਉਹ ਦੇਸ਼ ਦੇ ਦੂਜੇ ਬੱਲੇਬਾਜ਼ ਬਣ ਗਏ ਹਨ। ਇਹ ਲੜੀ ਜਿੱਤਣ ਦੇ ਨਾਲ ਹੀ ਭਾਰਤ ਨੇ ਲਗਾਤਾਰ 7ਵੀਂ ਟੀ-20 ਲੜੀ ਜਿੱਤੀ ਹੈ।
;
;
;
;
;
;
;