ਸੁਪਰੀਮ ਕੋਰਟ ਨੇ 80,000 ਤੋਂ ਵੱਧ ਫ਼ੈਸਲਿਆਂ ਦਾ 18 ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਕਰਨ ਦੀ ਕੀਤੀ ਹੈ ਪਹਿਲ - ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 8 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,, "ਕਾਨੂੰਨੀ ਸਹਾਇਤਾ ਦਾ ਇਕ ਹੋਰ ਪਹਿਲੂ ਹੈ ਜਿਸ ਬਾਰੇ ਮੈਂ ਅਕਸਰ ਚਰਚਾ ਕਰਦਾ ਹਾਂ: ਨਿਆਂ ਦੀ ਭਾਸ਼ਾ ਅਜਿਹੀ ਹੋਣੀ ਚਾਹੀਦੀ ਹੈ, ਜਿਸਨੂੰ ਮੰਗਣ ਵਾਲਾ ਵਿਅਕਤੀ ਸਮਝੇ। ਕਾਨੂੰਨ ਤਿਆਰ ਕਰਦੇ ਸਮੇਂ ਇਹ ਬਹੁਤ ਮਹੱਤਵਪੂਰਨ ਹੁੰਦਾ ਹੈ। ਜਦੋਂ ਲੋਕ ਕਾਨੂੰਨ ਨੂੰ ਆਪਣੀ ਭਾਸ਼ਾ ਵਿਚ ਸਮਝਦੇ ਹਨ, ਤਾਂ ਇਹ ਬਿਹਤਰ ਪਾਲਣਾ ਵੱਲ ਲੈ ਜਾਂਦਾ ਹੈ... ਇਹ ਵੀ ਜ਼ਰੂਰੀ ਹੈ ਕਿ ਫ਼ੈਸਲੇ ਅਤੇ ਕਾਨੂੰਨੀ ਦਸਤਾਵੇਜ਼ ਸਥਾਨਕ ਭਾਸ਼ਾਵਾਂ ਵਿਚ ਉਪਲਬਧ ਕਰਵਾਏ ਜਾਣ। ਇਹ ਸੱਚਮੁੱਚ ਸ਼ਲਾਘਾਯੋਗ ਹੈ ਕਿ ਸੁਪਰੀਮ ਕੋਰਟ ਨੇ 80,000 ਤੋਂ ਵੱਧ ਫ਼ੈਸਲਿਆਂ ਦਾ 18 ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਕਰਨ ਦੀ ਪਹਿਲ ਕੀਤੀ ਹੈ..."।
;
;
;
;
;
;
;
;