ਸੱਤਾ ਵਿਚ ਤਬਦੀਲੀ ਚਾਹੁੰਦੇ ਹਨ ਤਰਨਤਾਰਨ ਦੇ ਲੋਕ - ਰੇਖਾ ਗੁਪਤਾ
ਤਰਨਤਾਰਨ, 8 ਨਵੰਬਰ - ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ 'ਤੇ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ, "...ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਭ੍ਰਿਸ਼ਟਾਚਾਰ ਦੀ ਇਹ ਗਾਥਾ ਖਤਮ ਹੋਵੇ। ਪੰਜਾਬ ਦੇ ਦੁੱਖਾਂ ਦਾ ਅੰਤ ਹੋਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਕਰਜ਼ੇ ਵਿਚ ਡੁਬੋ ਕੇ, ਉਨ੍ਹਾਂ ਦੇ ਹੱਕ ਖੋਹ ਕੇ ਅਤੇ ਵਿਕਾਸ ਕਾਰਜਾਂ ਨੂੰ ਰੋਕ ਕੇ ਲਗਾਤਾਰ ਧੋਖਾ ਦਿੱਤਾ ਹੈ। ਹੜ੍ਹ ਆਉਣ 'ਤੇ ਉਹ ਭੱਜ ਗਏ, ਅਤੇ ਇਕ ਵੀ 'ਆਪ' ਨੇਤਾ ਨੇ ਲੋਕਾਂ ਦੀ ਮਦਦ ਨਹੀਂ ਕੀਤੀ...ਇਥੋਂ ਦੇ ਲੋਕ ਸੱਤਾ ਵਿਚ ਤਬਦੀਲੀ ਚਾਹੁੰਦੇ ਹਨ..."ਸ਼ੀਸ਼ ਮਹਿਲ ਦੇ ਮੁੱਦੇ 'ਤੇ, ਉਹਉਨ੍ਹਾਂ ਕਿਹਾ,, "...ਅਰਵਿੰਦ ਕੇਜਰੀਵਾਲ ਕਿਸ ਅਧਿਕਾਰ ਨਾਲ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਨਾਲ ਪ੍ਰਾਪਤ ਕੀਤੀ ਜਾਇਦਾਦ 'ਤੇ ਰਹਿੰਦੇ ਹਨ?...ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਪੈਸੇ ਦੀ ਵਰਤੋਂ ਕਰਨ ਦਾ ਕੀ ਅਧਿਕਾਰ ਹੈ?"
;
;
;
;
;
;
;
;