JALANDHAR WEATHER

ਮੈਂ ਚਾਹੁੰਦਾ ਹਾਂ ਕਿ ਮੋਬਾਈਲ ਫੋਨਾਂ 'ਤੇ 'ਮੇਡ ਇਨ ਚਾਈਨਾ' ਦੀ ਬਜਾਏ 'ਮੇਡ ਇਨ ਬਿਹਾਰ' ਲਿਖਿਆ ਜਾਵੇ - ਰਾਹੁਲ ਗਾਂਧੀ

ਕਿਸ਼ਨਗੰਜ (ਬਿਹਾਰ), 9 ਨਵੰਬਰ - ਕਿਸ਼ਨਗੰਜ ਵਿਚ ਇਕ ਚੋਣ ਰੈਲੀ ਦੌਰਾਨ, ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ, "ਮੈਂ ਚਾਹੁੰਦਾ ਹਾਂ ਕਿ ਮੋਬਾਈਲ ਫੋਨਾਂ 'ਤੇ 'ਮੇਡ ਇਨ ਚਾਈਨਾ' ਦੀ ਬਜਾਏ 'ਮੇਡ ਇਨ ਬਿਹਾਰ' ਲਿਖਿਆ ਜਾਵੇ... ਪਿਛਲੇ 20 ਸਾਲਾਂ ਵਿਚ, ਨਿਤਿਸ਼ ਕੁਮਾਰ ਨੇ ਕਿੰਨੀਆਂ ਫੂਡ ਪ੍ਰੋਸੈਸਿੰਗ ਯੂਨਿਟਾਂ ਸਥਾਪਿਤ ਕੀਤੀਆਂ ਹਨ?... ਅਮਿਤ ਸ਼ਾਹ ਕਹਿੰਦੇ ਹਨ ਕਿ ਬਿਹਾਰ ਵਿਚ ਫ਼ੈਕਟਰੀਆਂ ਲਗਾਉਣ ਲਈ ਕੋਈ ਜ਼ਮੀਨ ਨਹੀਂ ਹੈ। ਉਹ ਸਟੇਜ ਤੋਂ ਝੂਠ ਬੋਲਦੇ ਹਨ। ਬਿਹਾਰ ਵਿਚ ਜ਼ਮੀਨ ਦੀ ਕੋਈ ਕਮੀ ਨਹੀਂ ਹੈ। ਬਿਹਾਰ ਸਰਕਾਰ ਅਡਾਨੀ ਨੂੰ ਜਿੰਨੀ ਜ਼ਮੀਨ ਦੀ ਲੋੜ ਹੈ, ਦੇਣ ਲਈ ਤਿਆਰ ਹੈ। ਅਡਾਨੀ ਨੂੰ 1 ਰੁਪਏ ਪ੍ਰਤੀ ਏਕੜ ਦੀ ਕੀਮਤ 'ਤੇ ਜ਼ਮੀਨ ਦਿੱਤੀ ਗਈ ਹੈ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ