ਸੀਬੀਆਈ ਅਦਾਲਤ ਨੇ ਬੈਂਕ ਧੋਖਾਧੜੀ ਮਾਮਲੇ ਵਿਚ 6 ਵਿਅਕਤੀਆਂ ਅਤੇ ਇਕ ਨਿੱਜੀ ਕੰਪਨੀ ਨੂੰ ਸਜ਼ਾ ਸੁਣਾਈ
ਅਹਿਮਦਾਬਾਦ, 15 ਨਵੰਬਰ - ਅਹਿਮਦਾਬਾਦ ਦੀ ਸੀ.ਬੀ.ਆਈ. ਅਦਾਲਤ ਨੇ ਬੈਂਕ ਧੋਖਾਧੜੀ ਮਾਮਲੇ ਵਿਚ ਛੇ ਵਿਅਕਤੀਆਂ ਅਤੇ ਇਕ ਨਿੱਜੀ ਕੰਪਨੀ ਨੂੰ ਸਜ਼ਾ ਸੁਣਾਈ ਹੈ। ਸੀ.ਬੀ.ਆਈ. ਅਦਾਲਤ ਨੇ ਛੇ ਵਿਅਕਤੀਆਂ ਅਤੇ ਇਕ ਨਿੱਜੀ ਕੰਪਨੀ ਨੂੰ 3 ਸਾਲ ਦੀ ਕੈਦ ਅਤੇ 25000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਮਾਮਲੇ ਵਿਚ 8.48 ਕਰੋੜ ਦੀ ਧੋਖਾਧੜੀ ਸਾਬਤ ਹੋਈ। ਜਾਂਚ ਵਿਚ ਸਾਬਤ ਹੋਇਆ ਕਿ ਕਰਜ਼ੇ ਦੀ ਰਾਸ਼ੀ ਨਿਰਧਾਰਤ ਮਕਸਦ ਦੀ ਬਜਾਏ ਹੋਰ ਉਪਯੋਗਾਂ 'ਤੇ ਖ਼ਰਚ ਕੀਤੀ ਗਈ। ਇਸ ਦੇ ਨਾਲ ਹੀ ਕੰਪਨੀ ਨੂੰ 25000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਕੁੱਲ ਮਿਲਾ ਕੇ 1 ਲੱਖ 75 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
;
;
;
;
;
;
;
;