ਨਾਮਵਰ ਗੀਤਕਾਰ ਨਿੰਮਾ ਲੁਹਾਰਕਾ ਨਹੀੰ ਰਹੇ
ਰਾਜਾਸਾਂਸੀ (ਅੰਮ੍ਰਿਤਸਰ), 15 ਨਵੰਬਰ (ਹਰਦੀਪ ਸਿੰਘ ਖੀਵਾ) - ਅੰਮਿ੍ਤਸਰ ਜ਼ਿਲ੍ਹੇ ਦੇ ਪਿੰਡ ਲੁਹਾਰਕਾ ਕਲਾਂ ਦਾ ਵਸਨੀਕ ਤੇ ਕਈ ਸੁਪਰਹਿੱਟ ਗੀਤ ਲਿਖਣ ਵਾਲਾ ਲਿਖਾਰੀ "ਨਿੰਮਾ ਲੁਹਾਰਕਾ ਅੱਜ ਅਚਾਨਕ ਸਿਹਤ ਖਰਾਬ ਕਾਰਣ ਅਕਾਲ ਚਲਾਣਾ ਕਰ ਗਿਆ। ਨਿੰਮਾ ਲੁਹਾਰਕਾ ਦੀ ਅਚਾਨਕ ਸਿਹਤ ਵਿਗੜ ਜਾਣ ਕਾਰਣ ਉਸ ਦੇ ਪਰਿਵਾਰਿਕ ਮੈਂਬਰਾਂ ਵਲੋਂ ਉਸ ਨੂੰ ਤੁਰੰਤ ਅੰਮਿ੍ਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਵਲੋਂ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ। ਨਿੰਮਾ ਲੁਹਾਰਕਾ ਦਾ ਅੰਤਿਮ ਸੰਸਕਾਰ ਪਿੰਡ ਦੇ ਸਮਸ਼ਾਨ ਘਾਟ ਚ ਕਰ ਦਿੱਤਾ ਗਿਆ।
ਇਸ ਸੰਬੰਧੀ ਪਿੰਡ ਲੁਹਾਰਕਾ ਖ਼ੁਰਦ ਦੇ ਵਸਨੀਕ ਤੇ ਜ਼ਿਲ੍ਹਾ ਪੀ੍ਸ਼ਦ ਅੰਮਿ੍ਤਸਰ ਦੇ ਸਾਬਕਾ ਮੈਂਬਰ ਹਰਪਾਲ ਸਿੰਘ ਲੁਹਾਰਕਾ ਨੇ ਦੱਸਿਆ ਕਿ ਨਿੰਮਾ ਲੁਹਾਰਕਾ ਦੀ ਉਮਰ 52 ਕੁ ਵਰ੍ਹੇ ਸੀ ਅਤੇ ਉਸ ਦੇ ਪਿਤਾ ਦਰਸ਼ਨ ਸਿੰਘ ਅਤੇ ਮਾਤਾ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਸਨ ਤੇ ਪਰਿਵਾਰ ਦੀ ਜ਼ਿੰਮੇਵਾਰੀ ਨਿੰਮਾ ਲੁਹਾਰਕਾ ਦੇ ਮੋਢਿਆਂ 'ਤੇ ਸੀ। ਇੰਦਰਜੀਤ ਨਿੱਕੂ, ਅਮਰਿੰਦਰ ਗਿੱਲ, ਨਛੱਤਰ ਗਿੱਲ ਤੇ ਹੋਰਾਂ ਦੀ ਆਵਾਜ਼ ਵਾਲੇ ਗੀਤ ਨਿੰਮਾ ਲੁਹਾਰਕਾ ਦੇ ਗੀਤ ਕਾਫੀ ਮਕਬੂਲ ਹੋਏ। ਗੀਤਕਾਰ ਨਿੰਮਾ ਲੁਹਾਰਕਾ ਦੀ ਅਚਾਨਕ ਹੋਈ ਮੌਤ 'ਤੇ ਸੋਸ਼ਲ ਮੀਡੀਆ ਤੇ ਅੰਮਿ੍ਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਨਾਮਵਰ ਗਾਇਕ ਅਮਰਿੰਦਰ ਗਿੱਲ, ਨਛੱਤਰ ਗਿੱਲ, ਰਣਜੀਤ ਬਾਵਾ, ਰੇਸ਼ਮ ਛੀਨਾ ਤੋਂ ਇਲਾਵਾ ਅਨੇਕਾਂ ਪ੍ਰਸ਼ੰਸਕਾ ਨੇ ਦੁਖ ਦਾ ਇਜ਼ਹਾਰ ਕੀਤਾ।
;
;
;
;
;
;
;
;