ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਮਨਿਆਰੀ ਦੁਕਾਨ ’ਤੇ ਦਿਨ ਦਿਹਾੜੇ ਫਾਈਰਿੰਗ, ਦੁਕਾਨਦਾਰ ਦੀ ਮੌਤ
ਫ਼ਿਰੋਜ਼ਪੁਰ, 15 ਨਵੰਬਰ (ਸੁਖਵਿੰਦਰ ਸਿੰਘ) - ਸ਼ਹਿਰ ਦੇ ਮੋਚੀ ਬਾਜ਼ਾਰ ਵਿਚ ਯੂਕੋ ਬੈਂਕ ਦੇ ਸਾਹਮਣੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਮਨਿਆਰੀ ਦੁਕਾਨ ’ਤੇ ਦਿਨ ਦਿਹਾੜੇ ਫਾਈਰਿੰਗ ਕੀਤੀ। ਦੁਕਾਨਦਾਰ ਨਵੀਨ ਅਰੋੜਾ ਦੇ ਗੋਲੀ ਸਿਰ ’ਚ ਲੱਗਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ਵਿਚ ਉਸ ਨੂੰ ਫ਼ਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਜਿਥੇ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਆ ਕੇ ਘਟਨਾ ਦਾ ਜਾਇਜ਼ਾ ਲਿਆ। ਮ੍ਰਿਤਕ ਨਵੀਨ ਕੁਮਾਰ ਦੇ ਪਿਤਾ ਬਲਦੇਵ ਕ੍ਰਿਸ਼ਨ ਅਰੋੜਾ ਨੇ ਮੇਰਾ ਬੇਟਾ ਦੁਕਾਨ ਬੰਦ ਕਰਕੇ ਜਾ ਰਿਹਾ ਸੀ ਤਾਂ ਮੋਟਰਸਾਈਕਲ 'ਤੇ ਅਣਪਛਾਤੇ ਆਏ ਅਤੇ ਗੋਲੀਆਂ ਮਾਰ ਕੇ ਭੱਜ ਗਏ। ਉਸ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ “ਸਾਡੇ ਪੁੱਤ ਦੇ ਕਾਤਲਾਂ ਦਾ ਐਨਕਾਊਂਟਰ ਕੀਤਾ ਜਾਵੇ… ਇਨਸਾਫ਼ ਚਾਹੀਦਾ ਹੈ।” ਮੌਕੇ ਤੇ ਪਹੁੰਚੇ ਸਿਟੀ ਥਾਣਾ ਦੇ ਡੀਐਸਪੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਤਫਤੀਸ਼ ਜਾਰੀ ਹੈ।
;
;
;
;
;
;
;
;