JALANDHAR WEATHER

ਰਾਸ਼ਟਰੀ ਰਾਜਧਾਨੀ ਵਿਚ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿਚ

ਨਵੀਂ ਦਿੱਲੀ, 23 ਨਵੰਬਰ- ਦਿੱਲੀ-ਐਨ.ਸੀ.ਆਰ. ਵਿਚ ਹਵਾ ਪ੍ਰਦੂਸ਼ਣ ਦਾ ਸੰਕਟ ਬਣਿਆ ਹੋਇਆ ਹੈ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਿਲ ਆ ਰਹੀ ਹੈ। ਦਿੱਲੀ ਵਿਚ ਹਵਾ ਦੀ ਗੁਣਵੱਤਾ ਅੱਜ ਵੀ ਗੰਭੀਰ ਸ਼੍ਰੇਣੀ ਵਿਚ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਤਾਜ਼ਾ ਅੰਕੜਿਆਂ ਅਨੁਸਾਰ ਰਾਜਧਾਨੀ ਦੇ ਜ਼ਿਆਦਾਤਰ ਇਲਾਕਿਆਂ ਵਿਚ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) 400 ਤੋਂ ਵੱਧ ਗਿਆ। ਨੋਇਡਾ ਅਤੇ ਗਾਜ਼ੀਆਬਾਦ ਵਿਚ ਵੀ ਪ੍ਰਦੂਸ਼ਣ ਦਾ ਪੱਧਰ ਵਧਿਆ।

ਆਨੰਦ ਵਿਹਾਰ ਵਿਚ 429 ਦਾ ਏ.ਕਿਊ.ਆਈ. ਦਰਜ ਕੀਤਾ ਗਿਆ, ਜਦੋਂ ਕਿ ਅਸ਼ੋਕ ਵਿਹਾਰ ਵਿਚ 420 ਦਰਜ ਕੀਤਾ ਗਿਆ। ਅਯਾ ਨਗਰ ਵਿਚ 339 ਦਾ ਏ.ਕਿਊ.ਆਈ. ਦਰਜ ਕੀਤਾ ਗਿਆ। ਬਵਾਨਾ ਵਿਚ ਪ੍ਰਦੂਸ਼ਣ ਦਾ ਪੱਧਰ 432, ਬੁਰਾੜੀ ਵਿਚ 402 ਅਤੇ ਡੀ.ਟੀ.ਯੂ. ਖੇਤਰ 399 ਸੀ। ਦਵਾਰਕਾ ਦਾ ਏ.ਕਿਊ.ਆਈ. 386 ਅਤੇ ਆਈ.ਟੀ.ਓ. ਦਾ 388 ਸੀ। ਹਵਾ ਦੀ ਹੌਲੀ ਗਤੀ ਅਤੇ ਸਥਾਨਕ ਕਾਰਕ ਲਗਾਤਾਰ ਪੀ.ਐਮ. 2.5 ਨਾਲ ਹਵਾ ਨੂੰ ਜ਼ਹਿਰੀਲਾ ਬਣਾ ਰਹੇ ਹਨ। ਸ਼ਨੀਵਾਰ ਨੂੰ ਵੀ ਹਵਾ ਬਹੁਤ ਮਾੜੀ ਸ਼੍ਰੇਣੀ ਵਿਚ ਰਹੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ