ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ
ਗੁਰਦਾਸਪੁਰ, 1 ਦਸੰਬਰ (ਗੁਰਪ੍ਰਤਾਪ ਸਿੰਘ)- ਗੁਰਦਾਸਪੁਰ ਵਿਖੇ ਪੁਰਾਣਾ ਸ਼ਾਲਾ ਦੇ ਦਊਵਾਲ ਮੋੜ ’ਤੇ ਅੱਜ 2 ਬਦਮਾਸ਼ਾਂ ਅਤੇ ਪੁਲਿਸ ਦੇ ਵਿਚਕਾਰ ਮੁਠਭੇੜ ਹੋਈ। ਪੁਲਿਸ ਵਲੋਂ ਜਵਾਬੀ ਫ਼ਾਇਰਿੰਗ ਵਿਚ ਦੋਨੋਂ ਬਦਮਾਸ਼ ਜ਼ਖ਼ਮੀ ਹੋ ਗਏ। ਦੋਨਾਂ ਬਦਮਾਸ਼ਾਂ ਦੇ ਕੋਲੋਂ ਦੋ ਪਿਸਟਲ ਬਰਾਮਦ ਹੋਏ ਹਨ ਤੇ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਸਾਰੇ ਮਲੇ ਦੀ ਜਾਂਚ ਕਰ ਰਹੇ ਹਨ। ਜ਼ਖ਼ਮੀ ਹੋਏ ਬਦਮਾਸ਼ਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਲਿਜਾਇਆ ਗਿਆ।
;
;
;
;
;
;
;