ਅਜ਼ਲਾਨ ਸ਼ਾਹ ਹਾਕੀ ਕੱਪ ਦੇ ਫਾਈਨਲ 'ਚ ਬੈਲਜੀਅਮ ਤੋਂ ਹਾਰਿਆ ਭਾਰਤ
ਇਪੋਹ (ਮਲੇਸ਼ੀਆ) - ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਦੇ ਫਾਈਨਲ ਵਿਚ 'ਚ ਭਾਰਤ ਦੇ ਹੱਥ ਨਿਰਾਸ਼ਾ ਲੱਗੀ ਤੇ ਉਸ ਨੂੰ ਬੈਲਜੀਅਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਮਲੇਸ਼ੀਆ ਦੇ ਇਪੋਹ ਵਿਚ ਹੋਏ ਫਾਈਨਲ ਮੁਕਾਬਲੇ ਵਿਚ ਬੈਲਜੀਅਮ ਨੇ ਭਾਰਤ ਨੂੰ 1-0 ਨਾਲ ਹਰਾ ਦਿੱਤਾ। ਇਸ ਨਾਲ ਭਾਰਤ ਦਾ ਚੈਂਪੀਅਨ ਬਣਨ ਦਾ ਸੁਪਨਾ ਚਕਨਾਚੂਰ ਹੋ ਗਿਆ। ਮੈਚ ਦਾ ਇਕੋ-ਇਕ ਗੋਲ ਸਟਾਕਬ੍ਰੋਕਸ ਥੀਬਿਊ ਨੇ ਕੀਤਾ। ਬੈਲਜੀਅਮ ਨੇ ਤੀਜੇ ਕੁਆਰਟਰ ਵਿਚ ਗੋਲ ਕੀਤਾ ਅਤੇ ਮੈਚ ਜਿੱਤ ਲਿਆ।
ਭਾਰਤ ਨੇ ਇਸ ਟੂਰਨਾਮੈਂਟ ਦੇ ਲੀਗ ਪੜਾਅ ਵਿਚ ਪੰਜ ਮੈਚ ਖੇਡੇ। ਇਸ ਸਮੇਂ ਦੌਰਾਨ, ਭਾਰਤ ਨੇ ਚਾਰ ਮੈਚ ਜਿੱਤੇ ਅਤੇ ਇਕ ਹਾਰਿਆ। ਭਾਰਤ ਲੀਗ ਪੜਾਅ ਵਿਚ ਵੀ ਬੈਲਜੀਅਮ ਤੋਂ ਹਾਰਿਆ ਸੀ। ਭਾਰਤ ਟੇਬਲ ਵਿਚ ਦੂਜੇ ਸਥਾਨ 'ਤੇ ਰਿਹਾ, ਜਦੋਂ ਕਿ ਬੈਲਜੀਅਮ ਸਟੈਂਡਿੰਗ ਵਿਚ ਸਿਖਰ 'ਤੇ ਰਿਹਾ। ਹੁਣ ਖਿਤਾਬ ਜਿੱਤ ਕੇ ਬੈਲਜੀਅਮ ਟੂਰਨਾਮੈਂਟ ਚੈਂਪੀਅਨ ਬਣ ਕੇ ਉਭਰਿਆ ਹੈ।
;
;
;
;
;
;
;