ਜ਼ੋਨ ਕੋਹਰ ਸਿੰਘ ਵਾਲਾ ਅਤੇ ਜ਼ੋਨ ਲੈਪੋ ਤੋਂ ਬਲਾਕ ਸੰਮਤੀ ਵਾਸਤੇ ਅਕਾਲੀ ਉਮੀਦਵਾਰਾਂ ਨੇ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ
ਗੁਰੂ ਹਰ ਸਹਾਏ (ਫ਼ਿਰੋਜ਼ਪੁਰ), 3 ਦਸੰਬਰ (ਹਰਚਰਨ ਸਿੰਘ ਸੰਧੂ) - ਗੁਰੂ ਹਰਸਹਾਏ ਹਲਕੇ ਦੇ ਬਲਾਕ ਸੰਮਤੀ ਦੇ ਜਨਰਲ ਜ਼ੋਨ ਪਿੰਡ ਕੋਹਰ ਸਿੰਘ ਵਾਲਾ ਤੋਂ ਅਕਾਲੀ ਦਲ ਦੀ ਟਿਕਟ 'ਤੇ ਚੌਣ ਲੜ ਰਹੇ ਉਮੀਦਵਾਰ ਜਸਵਿੰਦਰ ਸਿੰਘ ਛਿੰਦਾ ਨੇ ਆਪਣੇ ਨਾਮਜ਼ਦਗੀ ਪੱਤਰ ਸੰਬੰਧਿਤਿ ਰਿਟਰਨਿੰਗ ਅਧਿਕਾਰੀ ਕੋਲ਼ ਜਮਾ ਕਰਵਾਏ।ਇਸੇ ਤਰ੍ਹਾਂ ਹੀ ਪਿੰਡ ਲੈਪੋ ਜ਼ੋਨ ਤੋਂ ਕਿਰਨਦੀਪ ਕੌਰ ਨੇ ਅਕਾਲੀ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।ਇਸ ਮੌਕੇ 'ਤੇ ਉਨ੍ਹਾਂ ਨਾਲ਼ ਪਾਰਟੀ ਦੇ ਸੀਨੀਅਰ ਅਕਾਲੀ ਆਗੂਆਂ ਸਮੇਤ ਹੋਰ ਸਮਰਥਕ ਹਾਜ਼ਰ ਸਨ।
;
;
;
;
;
;
;
;
;