ਹੜ੍ਹਾਂ ਕਾਰਨ ਪੰਜਾਬ ’ਚ ਆਈ ਵੱਡੀ ਤਬਾਹੀ- ਹਰਸਿਮਰਤ ਕੌਰ ਬਾਦਲ
ਨਵੀਂ ਦਿੱਲੀ, 3 ਦਸੰਬਰ -ਲੋਕ ਸਭਾ ਵਿਚ ਬੋਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਅਗਸਤ ਤੇ ਸਤੰਬਰ ਵਿਚ ਹੜ੍ਹਾਂ ਕਾਰਨ ਬਹੁਤ ਤਬਾਹੀ ਹੋਈ, ਜੋ ਕਿ ਇਸ ਸਮੇਂ ਸਦਨ ਵਿਚ ਚਰਚਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਲੋਕਾਂ ਦੀ ਲੱਖਾਂ ਹੈਕਟੇਅਰ ਖੜ੍ਹੀ ਫ਼ਸਲ ਖ਼ਰਾਬ ਹੋ ਗਈ ਤੇ ਰਾਵੀ, ਬਿਆਸ ਦਾ ਪਾਣੀ ਸਾਰਾ ਕੁਝ ਆਪਣੇ ਨਾਲ ਲੈ ਗਿਆ ਤੇ ਅਗਲੀਆਂ ਫ਼ਸਲਾਂ ਬੀਜਣਾ ਵੀ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਰਾਜ ਆਪਦਾ ਫ਼ੰਡ ਦਾ 12 ਹਜ਼ਾਰ 500 ਕਰੋੜ ਰੁਪਏ ਰਾਜ ਸਰਕਾਰ ਕੋਲ ਹੈ ਪਰ ਰਾਜ ਸਰਕਾਰ ਦਾ ਕਹਿਣਾ ਹੈ ਕਿ ਸਾਡੇ ਕੋਲ ਸਿਰਫ਼ 1500 ਕਰੋੜ ਰੁਪਏ ਹਨ ਤੇ ਇਸ ਤੋਂ ਇਲਾਵਾ ਕੇਂਦਰ ਵਲੋਂ ਕੁਝ ਨਹੀਂ ਦਿੱਤਾ ਗਿਆ ਤੇ ਸਾਡੇ ਕੋਲ ਹੋਰ ਪੈਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਆਖ਼ਰ ਇਨ੍ਹਾਂ ਦੋਵਾਂ ਦਾ ਫ਼ੈਸਲਾ ਕੌਣ ਕਰੇਗਾ ਕਿ ਕਿਸ ਕੋਲ ਕਿੰਨਾ ਪੈਸਾ ਹੈ ਤੇ ਆਮ ਲੋਕ, ਜੋ ਹੜ੍ਹਾਂ ਦੀ ਮੁਸੀਬਤ ਹੁਣ ਤੱਕ ਝੇਲ ਰਹੇ ਹਨ, ਉਨ੍ਹਾਂ ਦੀ ਸਾਰ ਕੌਣ ਲਵੇਗਾ।
;
;
;
;
;
;
;
;
;