ਬੇਕਾਬੂ ਟਰੱਕ ਨੇ ਦਰੜੇ ਵਾਹਨ, ਚਾਰ ਲੋਕਾਂ ਦੀ ਮੌਤ
ਹਰਿਆਣਾ, 3 ਦਸੰਬਰ - ਅੱਜ ਸਵੇਰੇ ਹਰਿਆਣਾ ਦੇ ਕਰਨਾਲ ਵਿਖੇ ਘਰੌਂਡਾ ਵਿਚ ਰਾਸ਼ਟਰੀ ਰਾਜਮਾਰਗ 44 ’ਤੇ ਇਕ ਵੱਡਾ ਹਾਦਸਾ ਵਾਪਰਿਆ। ਸੜਕ ਦੇ ਗਲਤ ਪਾਸਿਓਂ ਆ ਰਹੇ ਇਕ ਬੇਕਾਬੂ ਟਰੱਕ ਨੇ ਤਿੰਨ ਵਾਹਨਾਂ ਨੂੰ ਟੱਕਰ ਮਾਰ ਦਿੱਤੀ।ਜਾਣਕਾਰੀ ਅਨੁਸਾਰ ਟਰੱਕ ਇਕ ਬੱਸ ਨਾਲ ਟਕਰਾ ਗਿਆ ਤੇ ਇਕ ਕਾਰ ਅਤੇ ਮੋਟਰਸਾਈਕਲ ਨੂੰ ਕੁਚਲ ਦਿੱਤਾ ਅਤੇ ਫਿਰ ਪਲਟ ਗਿਆ। ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ। ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਮੁਰਦਾਘਰ ਭੇਜ ਦਿੱਤਾ ਗਿਆ ਹੈ। ਗੰਭੀਰ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਮ੍ਰਿਤਕਾਂ ਵਿਚੋਂ ਦੋ ਦੀ ਪਛਾਣ ਹੋ ਗਈ ਹੈ। ਇਕ ਸੰਜੀਵ ਅਤੇ ਦੂਜਾ ਵਿਸ਼ਾਲ ਹੈ। ਇਕ ਏ.ਡੀ.ਸੀ. ਦਫ਼ਤਰ ਵਿਚ ਕੰਪਿਊਟਰ ਆਪ੍ਰੇਟਰ ਸੀ ਅਤੇ ਦੂਜਾ ਸੀ.ਆਈ.ਡੀ. ਵਿਭਾਗ ਵਿਚ ਕੰਮ ਕਰਦਾ ਸੀ। ਬਾਕੀ ਪੀੜਤਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ।
;
;
;
;
;
;
;
;