ਸਰਦ ਰੁੱਤ ਇਜਲਾਸ ਦਾ ਅੱਜ ਤੀਜਾ ਦਿਨ
ਨਵੀਂ ਦਿੱਲੀ, 3 ਦਸੰਬਰ- ਸੰਸਦ ਦੇ ਸਰਦ ਰੁੱਤ ਇਜਲਾਸ ਦਾ ਤੀਜਾ ਦਿਨ ਹੈ। ਪਹਿਲੇ ਦਿਨ ਵਿਰੋਧੀ ਧਿਰ ਨੇ ਐਸ.ਆਈ.ਆਰ. ਦੇ ਮੁੱਦੇ ਅਤੇ ਵੋਟ ਚੋਰੀ ਦੇ ਦੋਸ਼ਾਂ ਨੂੰ ਲੈ ਕੇ ਦੋਵਾਂ ਸਦਨਾਂ ਵਿਚ ਹੰਗਾਮਾ ਕੀਤਾ। ਦੂਜੇ ਦਿਨ ਵਿਰੋਧੀ ਧਿਰ ਨੇ ਸੰਸਦ ਦੇ ਮਕਰ ਗੇਟ ਦੇ ਸਾਹਮਣੇ ਐਸ.ਆਈ.ਆਰ. ਦਾ ਵਿਰੋਧ ਕੀਤਾ। ਸੋਨੀਆ ਗਾਂਧੀ ਅਤੇ ਮਲਿਕ ਅਰਜੁਨ ਖੜਗੇ ਵੀ ਵਿਰੋਧ ਵਿਚ ਸ਼ਾਮਿਲ ਹੋਏ ਸਨ।
ਵਿਰੋਧੀ ਧਿਰ ਨੇ ਐਸ.ਆਈ.ਆਰ.ਅਤੇ ਵੋਟ ਚੋਰੀ ਦੇ ਦੋਸ਼ਾਂ 'ਤੇ ਤੁਰੰਤ ਚਰਚਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੋਵਾਂ ਸਦਨਾਂ ਦੀ ਕਾਰਵਾਈ ਵਿਚ ਵਿਘਨ ਪਾਇਆ। ਉਨ੍ਹਾਂ ਨੇ "ਵੋਟ ਚੋਰ - ਗੱਦੀ ਛੋੜ!" ਦੇ ਨਾਅਰੇ ਵੀ ਲਗਾਏ। ਇਸ ਤੋਂ ਬਾਅਦ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਦੋਵਾਂ ਧਿਰਾਂ ਨੂੰ ਆਪਣੇ ਮੀਟਿੰਗ ਰੂਮ ਵਿਚ ਬੁਲਾਇਆ ਤੇ ਇਸ ਗੱਲ 'ਤੇ ਸਹਿਮਤੀ ਹੋਈ ਕਿ ਸਦਨ ਬਿਨਾਂ ਕਿਸੇ ਗੜਬੜ ਦੇ ਕੰਮ ਕਰੇਗਾ।
ਬਿਰਲਾ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ ਨੇਤਾ ਕੇ. ਸੁਰੇਸ਼ ਨੇ ਕਿਹਾ ਕਿ 9 ਦਸੰਬਰ ਨੂੰ ਚੋਣ ਸੁਧਾਰਾਂ ’ਤੇ 10 ਘੰਟੇ ਦੀ ਬਹਿਸ ਹੋਵੇਗੀ। ਇਸ ਤੋਂ ਇਲਾਵਾ 8 ਦਸੰਬਰ ਨੂੰ ਵੰਦੇ ਮਾਤਰਮ ’ਤੇ 10 ਘੰਟੇ ਦੀ ਬਹਿਸ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਬਹਿਸ ਦੀ ਸ਼ੁਰੂਆਤ ਕਰਨਗੇ। ਸਰਕਾਰ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ ਸਦਨ ਵਿਚ ਚਰਚਾ ਕਰ ਰਹੀ ਹੈ।
;
;
;
;
;
;
;
;
;