ਅੱਜ ਆਉਣਗੇ ਦਿੱਲੀ ਨਗਰ ਨਿਗਮ ਵਿਖੇ ਹੋਈਆਂ ਉਪ ਚੋਣਾਂ ਦੇ ਨਤੀਜੇ
ਨਵੀਂ ਦਿੱਲੀ, 3 ਦਸੰਬਰ- ਦਿੱਲੀ ਨਗਰ ਨਿਗਮ ਦੇ 12 ਵਾਰਡਾਂ ਵਿਚ ਹੋਈਆਂ ਉਪ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। 10 ਗਿਣਤੀ ਕੇਂਦਰਾਂ 'ਤੇ ਸਖ਼ਤ ਸੁਰੱਖਿਆ ਵਿਚਕਾਰ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਨਤੀਜੇ ਦੁਪਹਿਰ ਤੱਕ ਆਉਣ ਦੀ ਉਮੀਦ ਹੈ। ਇਸ ਵਾਰ 51 ਵਿਚੋਂ 26 ਮਹਿਲਾ ਉਮੀਦਵਾਰਾਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ।
ਰਾਜ ਚੋਣ ਕਮਿਸ਼ਨ ਨੇ ਸਾਰੇ ਗਿਣਤੀ ਕੇਂਦਰਾਂ 'ਤੇ ਸਟਰਾਂਗ ਰੂਮ, ਬੈਰੀਕੇਡਿੰਗ, ਪਾਸ ਸਿਸਟਮ ਅਤੇ ਸੀ.ਸੀ.ਟੀ.ਵੀ. ਨਿਗਰਾਨੀ ਦੇ ਪ੍ਰਬੰਧ ਕੀਤੇ ਹਨ। ਹਰੇਕ ਗਿਣਤੀ ਕੇਂਦਰ 'ਤੇ ਪਾਵਰ ਬੈਕਅੱਪ, ਮੀਡੀਆ ਸਪੇਸ ਅਤੇ ਅਧਿਕਾਰਤ ਰਾਜਨੀਤਕ ਏਜੰਟਾਂ ਲਈ ਪ੍ਰਬੰਧ ਯਕੀਨੀ ਬਣਾਏ ਗਏ ਹਨ।
ਗਿਣਤੀ ਦੌਰਾਨ ਕੋਈ ਲਾਪਰਵਾਹੀ ਨਾ ਹੋਵੇ, ਇਸ ਲਈ, 1,800 ਦਿੱਲੀ ਪੁਲਿਸ ਕਰਮਚਾਰੀ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੀਆਂ 10 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਲਾਈਵ ਸੀ.ਸੀ.ਟੀ.ਵੀ. ਫੀਡ ਦੇਖਣ ਦੀ ਆਗਿਆ ਦਿੱਤੀ ਗਈ ਹੈ।
;
;
;
;
;
;
;
;
;