ਅੱਜ ਹੋਵੇਗਾ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਦੂਜਾ ਇਕ ਦਿਨਾਂ ਮੈਚ
ਰਾਏਪੁਰ, 3 ਦਸੰਬਰ-ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਦੂਜਾ ਇਕ ਦਿਨਾਂ ਮੈਚ ਅੱਜ ਰਾਏਪੁਰ ਵਿਚ ਖੇਡਿਆ ਜਾਵੇਗਾ। ਟਾਸ ਦੁਪਹਿਰ 1 ਵਜੇ ਸ਼ਹੀਦ ਵੀਰ ਨਾਰਾਇਣ ਸਿੰਘ ਸਟੇਡੀਅਮ ਵਿਚ ਹੋਵੇਗਾ ਤੇ ਮੈਚ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ। ਦੱਸ ਦੇਈਏ ਕਿ ਭਾਰਤ ਰਾਏਪੁਰ ਵਿਚ ਕੋਈ ਇਕ ਦਿਨਾਂ ਮੈਚ ਨਹੀਂ ਹਾਰਿਆ ਹੈ।
ਕਪਤਾਨ ਤੇਂਬਾ ਬਾਵੁਮਾ ਜੋ ਪਹਿਲੇ ਇਕ ਦਿਨਾਂ ਮੈਚ ਦਾ ਹਿੱਸਾ ਨਹੀਂ ਸਨ, ਅੱਜ ਵਾਪਸੀ ਕਰਨਗੇ। ਸਪਿਨਰ ਕੇਸ਼ਵ ਮਹਾਰਾਜ ਵੀ ਟੀਮ ਵਿਚ ਵਾਪਸੀ ਕਰ ਸਕਦੇ ਹਨ।
;
;
;
;
;
;
;
;
;