ਸਮਰਾਲਾ ਨੇੜੇ 6 ਸਾਲਾ ਬੱਚੀ ਨਾਲ ਰਿਸ਼ਤੇਦਾਰ ਨੇ ਹੀ ਕੀਤਾ ਮਾੜਾ ਕੰਮ
ਸਮਰਾਲਾ, (ਲੁਧਿਆਣਾ), 3 ਦਸੰਬਰ, (ਗੋਪਾਲ ਸੋਫਤ)- ਇਥੋਂ ਇਕ ਨਜ਼ਦੀਕੀ ਪਿੰਡ ’ਚ ਛੇ ਸਾਲਾਂ ਬੱਚੀ ਨਾਲ ਜਬਰ ਜਨਾਹ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਸਥਾਨਕ ਐਸ.ਐਚ.ਓ. ਨੇ ਦੱਸਿਆ ਕਿ ਇਸ ਹਰਕਤ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜੋ ਕਿ ਇਸ ਬੱਚੀ ਦੀ ਰਿਸ਼ਤੇਦਾਰੀ ਵਿਚੋਂ ਹੀ ਹੈ। ਪੁਲਿਸ ਨੇ ਇਸ ਮਾਮਲੇ ’ਚ ਪੌਸਕੋ ਐਕਟ ਅਧੀਨ ਕੇਸ ਦਰਜ ਕਰ ਲਿਆ ਹੈ।
;
;
;
;
;
;
;
;
;