ਭਾਰਤ ਬਨਾਮ ਦੱਖਣੀ ਅਫ਼ਰੀਕਾ- ਦੱਖਣੀ ਅਫ਼ਰੀਕਾ ਨੇ ਜਿੱਤਿਆ ਟਾੱਸ
ਰਾਏਪੁਰ, 3 ਦਸੰਬਰ -ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਇਕ ਦਿਨਾਂ ਮੈਚ ਅੱਜ ਰਾਏਪੁਰ ਵਿਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫ਼ਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਹ ਮੈਚ ਦੁਪਹਿਰ 1:30 ਵਜੇ ਸ਼ਹੀਦ ਵੀਰ ਨਾਰਾਇਣ ਸਿੰਘ ਸਟੇਡੀਅਮ ਵਿਚ ਸ਼ੁਰੂ ਹੋਵੇਗਾ। ਭਾਰਤ ਰਾਏਪੁਰ ਵਿਚ ਕਦੇ ਵੀ ਇਕ ਰੋਜ਼ਾ ਮੈਚ ਨਹੀਂ ਹਾਰਿਆ ਹੈ।
ਭਾਰਤੀ ਟੀਮ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਦੌਰਾਨ ਦੱਖਣੀ ਅਫ਼ਰੀਕਾ ਦੇ ਕਪਤਾਨ ਤੇਂਬਾ ਬਾਵੁਮਾ, ਜੋ ਪਹਿਲੇ ਵਨਡੇ ਦਾ ਹਿੱਸਾ ਨਹੀਂ ਸਨ, ਵਾਪਸ ਆ ਗਏ ਹਨ। ਦੱਖਣੀ ਅਫ਼ਰੀਕਾ ਦੀ ਟੀਮ ਵਿਚ ਤਿੰਨ ਬਦਲਾਅ ਕੀਤੇ ਗਏ ਹਨ। ਬਾਵੁਮਾ ਤੋਂ ਇਲਾਵਾ ਕੇਸ਼ਵ ਮਹਾਰਾਜ ਅਤੇ ਲੁੰਗੀ ਨਗੀਦੀ ਵਾਪਸ ਆਏ ਹਨ।
;
;
;
;
;
;
;
;
;