ਅਕਾਲੀ ਆਗੂਆਂ ਦਾ ਵਫਦ ਰਾਜ ਚੋਣ ਕਮਿਸ਼ਨ ਨੂੰ ਮਿਲਿਆ
ਚੰਡੀਗੜ੍ਹ, 3 ਦਸੰਬਰ - ਗਿੱਦੜਬਾਹਾ, ਘਨੌਰ ਤੇ ਹੋਰ ਹਲਕਿਆ ਚ ਅਕਾਲੀ ਆਗੂਆਂ ਨਾਲ ਹੋ ਰਹੀ ਧੱਕੇਸ਼ਾਹੀ ਵਿਰੁੱਧ ਅਕਾਲੀ ਆਗੂਆਂ ਦਾ ਵਫ਼ਦ ਰਾਜ ਚੋਣ ਕਮਿਸ਼ਨ ਨੂੰ ਮਿਲਿਆ। ਇਸ ਮੌਕੇ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਤੇ ਸਰਬਜੀਤ ਸਿੰਘ ਝਿਜਰ ਨੇ ਕਿਹਾ ਕਿ ਪੁਲਿਸ ਸਾਡੇ ਸਿਰਫ ਉਮੀਦਵਾਰ ਨੂੰ ਅੰਦਰ ਜਾਣ ਦੇ ਰਹੀ ਹੈ ਜਦਕਿ ਦੋ ਗਵਾਹਾਂ ਦਾ ਅੰਦਰ ਜਾਣਾ ਵੀ ਜ਼ਰੂਰੀ ਹੈ। ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਘਨੌਰ ਹਲਕੇ 'ਚ ਅਕਾਲੀ ਉਮੀਦਵਾਰਾਂ ਦੇ ਪੇਪਰ ਪਾੜੇ ਗਏ ਹਨ। ਆਪ ਵਿਧਾਇਕਾ ਦੀ ਸ਼ਹਿ 'ਤੇ ਧੱਕੇਸ਼ਾਹੀ ਹੋ ਰਹੀ ਹੈ।
;
;
;
;
;
;
;
;