ਨਾਮਜ਼ਦਗੀਆਂ ਦੇ ਤੀਸਰੇ ਦਿਨ ਹਲਕਾ ਭੁਲੱਥ ਵਿਚ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਨਹੀਂ ਕਰਵਾਏ ਦਾਖ਼ਲ
ਭੁਲੱਥ (ਕਪੂਰਥਲਾ), 3 ਦਸੰਬਰ (ਮਨਜੀਤ ਸਿੰਘ ਰਤਨ) - ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਾਮਜ਼ਦਗੀਆਂ ਦੇ ਅੱਜ ਤੀਸਰੇ ਦਿਨ ਵੀ ਕਿਸੇ ਵੀ ਉਮੀਦਵਾਰ ਵਲੋਂ ਨਾਮਜਦਗੀ ਦਾਖ਼ਲ ਨਹੀਂ ਕਰਵਾਏ ਗਏ।
ਇਸ ਸੰਬੰਧੀ ਤਹਿਸੀਲ ਕੰਪਲੈਕਸ ਵਿਚ ਬੈਠੇ ਰਿਟਰਨਿੰਗ ਅਫ਼ਸਰ ਐਸ.ਡੀ.ਓ. ਰਜਿੰਦਰ ਸਿੰਘ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਈ.ਓ. ਰਣਦੀਪ ਸਿੰਘ ਵੜੈਚ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਕ ਦਸੰਬਰ ਤੋਂ ਚਾਰ ਦਸੰਬਰ ਤੱਕ ਨਾਮਜ਼ਦਗੀਆਂ ਦੀ ਸਰਕਾਰ ਵਲੋਂ ਤਾਰੀਕ ਮਿਥੀ ਗਈ ਸੀ, ਪਰ ਅੱਜ ਤੀਸਰੇ ਦਿਨ ਵੀ ਕਿਸੇ ਵੀ ਪਾਰਟੀ ਦੇ ਉਮੀਦਵਾਰ ਵਲੋਂ ਕਿਸੇ ਵੀ ਧਿਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ। ਉਨ੍ਹਾਂ ਦੱਸਿਆ ਕਿ ਕੱਲ ਅਖੀਰਲੇ ਦਿਨ ਹੀ ਸਾਰੀਆਂ ਪਾਰਟੀਆਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਾਉਣਗੀਆਂ।
;
;
;
;
;
;
;
;