ਕੰਗਨਾ ਰਣੌਤ ਮਾਣਹਾਨੀ ਕੇਸ ਵਿਚ ਸੁਣਵਾਈ ਅੱਜ
ਬਠਿੰਡਾ, 4 ਦਸੰਬਰ - ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਮਾਣਹਾਨੀ ਕੇਸ ਵਿਚ ਸੁਣਵਾਈ ਅੱਜ ਹੋਵੇਗੀ। ਬਠਿੰਡਾ ਦੀ ਅਦਾਲਤ ਵਿਚ ਅੱਜ ਸੁਣਵਾਈ ਹੋਵੇਗੀ। ਕੰਗਨਾ ਰਣੌਤ ਨੇ ਸਰੀਰਕ ਤੌਰ 'ਤੇ ਪੇਸ਼ ਹੋਣ ਤੋਂ ਛੋਟ ਮੰਗੀ ਹੋਈ ਹੈ। ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਦੌਰਾਨ 87 ਸਾਲਾ ਮਹਿਲਾ ਕਿਸਾਨ ਬੇਬੇ ਮਹਿੰਦਰ ਕੌਰ ਬਾਰੇ ਵਿਵਾਦਿਤ ਟਿੱਪਣੀ ਕੀਤੀ ਸੀ, ਜਿਸ ਨੂੰ ਲੈ ਕੇ ਬੇਬੇ ਮਹਿੰਦਰ ਕੌਰ ਨੇ ਕੰਗਨਾ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ।
;
;
;
;
;
;
;
;