ਵਿੱਤ ਮੰਤਰੀ ਸੀਤਾਰਮਨ ਸਿਹਤ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਉਪਕਰ ਬਿੱਲ ਲੋਕ ਸਭਾ ਵਿਚ ਕਰਨਗੇ ਪੇਸ਼
ਨਵੀਂ ਦਿੱਲੀ, 4 ਦਸੰਬਰ - ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਅੱਜ ਲੋਕ ਸਭਾ ਵਿਚ ਸਿਹਤ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਉਪਕਰ ਬਿੱਲ, 2025 ਨੂੰ ਵਿਚਾਰ ਅਤੇ ਪਾਸ ਕਰਨ ਲਈ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਬਿੱਲ ਦਾ ਮਕਸਦ ਰਾਸ਼ਟਰੀ ਸੁਰੱਖਿਆ ਅਤੇ ਜਨਤਕ ਸਿਹਤ 'ਤੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਸਰੋਤਾਂ ਨੂੰ ਵਧਾਉਣਾ ਹੈ, ਅਤੇ ਨਿਰਧਾਰਤ ਵਸਤੂਆਂ ਦੇ ਨਿਰਮਾਣ ਜਾਂ ਉਤਪਾਦਨ ਲਈ ਲਗਾਈਆਂ ਗਈਆਂ ਮਸ਼ੀਨਾਂ ਅਤੇ ਹੋਰ ਪ੍ਰਕਿਰਿਆਵਾਂ 'ਤੇ ਉਕਤ ਉਦੇਸ਼ਾਂ ਅਤੇ ਇਸ ਨਾਲ ਜੁੜੇ ਮਾਮਲਿਆਂ ਲਈ ਉਪਕਰ ਲਗਾਉਣਾ ਹੈ।
;
;
;
;
;
;
;
;