ਨੌਕਰੀ ਲਈ ਜ਼ਮੀਨ ਸੀਬੀਆਈ ਕੇਸ : ਅਦਾਲਤ ਵਲੋਂ ਲਾਲੂ ਪ੍ਰਸਾਦ ਯਾਦਵ ਤੇ ਹੋਰ ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕਰਨ ਦਾ ਹੁਕਮ ਮੁਲਤਵੀ
ਨਵੀਂ ਦਿੱਲੀ, 4 ਦਸੰਬਰ - ਨੌਕਰੀ ਲਈ ਜ਼ਮੀਨ ਸੀਬੀਆਈ ਕੇਸ ਵਿਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਲਾਲੂ ਪ੍ਰਸਾਦ ਯਾਦਵ, ਰਾਬੜੀ ਦੇਵੀ, ਤੇਜਸਵੀ ਯਾਦਵ, ਤੇਜ ਪ੍ਰਤਾਪ ਯਾਦਵ, ਮੀਸਾ ਭਾਰਤੀ, ਹੇਮਾ ਯਾਦਵ ਅਤੇ ਹੋਰ ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕਰਨ ਦੇ ਹੁਕਮ ਨੂੰ ਮੁਲਤਵੀ ਕਰ ਦਿੱਤਾ।
ਅਦਾਲਤ ਨੇ ਸੀਬੀਆਈ ਨੂੰ ਮੁਲਜ਼ਮਾਂ ਦੀ ਸਥਿਤੀ ਦੀ ਪੁਸ਼ਟੀ ਕਰਨ ਲਈ ਕਿਹਾ ਹੈ, ਕਿਉਂਕਿ ਕੁਝ ਮੁਲਜ਼ਮਾਂ ਦੀ ਕਾਰਵਾਈ ਦੌਰਾਨ ਮੌਤ ਹੋ ਗਈ ਸੀ।ਅਦਾਲਤ ਨੇ ਸੀਬੀਆਈ ਨੂੰ ਇਕ ਸਥਿਤੀ ਰਿਪੋਰਟ ਦਾਇਰ ਕਰਨ ਲਈ ਕਿਹਾ ਹੈ ਅਤੇ ਮਾਮਲੇ ਨੂੰ 8 ਦਸੰਬਰ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਹੈ। ਸੀਬੀਆਈ ਨੇ 103 ਵਿਅਕਤੀਆਂ ਨੂੰ ਮੁਲਜ਼ਮ ਵਜੋਂ ਚਾਰਜਸ਼ੀਟ ਕੀਤਾ ਸੀ। ਹਾਲਾਂਕਿ, ਕਾਰਵਾਈ ਦੌਰਾਨ 4 ਦੀ ਮੌਤ ਹੋ ਗਈ ਹੈ।
;
;
;
;
;
;
;
;