ਏਆਈ ਤੋਂ ਆਡੀਓ ਬਣਾ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ - ਐਸਐਸਪੀ ਵਰੁਣ ਸ਼ਰਮਾ
ਪਟਿਆਲਾ, 4 ਦਸੰਬਰ (ਮਨਦੀਪ ਸਿੰਘ ਖਰੋੜ) - ਵਾਇਰਲ ਹੋਈ ਆਡੀਓ ਨੂੰ ਲੈ ਕੇ ਐਸ.ਐੱਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਆਡੀਓ ਨਾਲ ਪਟਿਆਲਾ ਪੁਲਿਸ ਦਾ ਕੋਈ ਲੈਣਾ ਦੇਣਾ ਨਹੀਂ ਹੈ । ਇਹ ਮਨਸੂਕ ਬੁੱਧੀ ਨਾਲ ਬਣਾਈ ਗਈ ਆਡੀਓ ਹੈ ਤੇ ਜਾਣ ਬੁੱਝ ਕੇ ਪੁਲਿਸ ਵਿਭਾਗ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਆਡੀਓ ਬਣਾਉਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਆਰੰਭੀ ਗਈ ਹੈ। ਉਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਟਿਆਲਾ ਪੁਲਿਸ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨਿਰਪੱਖ ਕਰਾਉਣ ਲਈ ਵਚਨਵੱਧ ਹੈ ਤੇ ਲੋਕੀ ਇਸ ਝੂਠੀ ਵੀਡੀਓ ਉੱਤੇ ਭਰੋਸਾ ਨਾ ਕਰ।ਨ ਇਹ ਲੋਕਾਂ ਨੂੰ ਗੁਮਰਾਹ ਕਰਨ ਲਈ ਬਣਾਈ ਗਈ ਹੈ।
;
;
;
;
;
;
;
;