JALANDHAR WEATHER

ਅੱਜ ਲੋਕ ਸਭਾ ’ਚ ਹੋਵੇਗੀ ਚੋਣ ਸੁਧਾਰਾਂ ’ਤੇ ਚਰਚਾ, ਕਾਨੂੰਨ ਮੰਤਰੀ ਦੇਣਗੇ ਜਵਾਬ

ਨਵੀਂ ਦਿੱਲੀ, 10 ਦਸੰਬਰ- ਬੀਤੇ ਦਿਨ ਸੰਸਦ ਦੇ ਦੋਵਾਂ ਸਦਨਾਂ ਵਿਚ ਵੰਦੇ ਮਾਤਰਮ 'ਤੇ ਚਰਚਾ ਹੋਈ ਹੈ। ਅੱਜ ਲੋਕ ਸਭਾ ਵਿਚ ਚੋਣ ਸੁਧਾਰਾਂ 'ਤੇ ਚਰਚਾ ਹੋਵੇਗੀ, ਜਿਸ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮਿਲ ਹੋਣਗੇ। ਇਸ ਦੌਰਾਨ ਟੈਰਿਫ ਸੌਦੇ 'ਤੇ ਚਰਚਾ ਕਰਨ ਲਈ ਅੱਜ ਇਕ ਅਮਰੀਕੀ ਟੀਮ ਭਾਰਤ ਪਹੁੰਚੇਗੀ। ਇਕ ਦੇਸ਼, ਇਕ ਚੋਣ ’ਤੇ ਕਮੇਟੀ ਦੀ ਮੀਟਿੰਗ ਅੱਜ ਹੋਵੇਗੀ। ਇਸ ਦੌਰਾਨ ਰਾਹੁਲ ਗਾਂਧੀ 15 ਤੋਂ 20 ਦਸੰਬਰ ਤੱਕ ਜਰਮਨੀ ਦੇ ਦੌਰੇ 'ਤੇ ਰਹਿਣਗੇ, ਜਿਥੇ ਉਹ ਕਈ ਮੰਤਰੀਆਂ ਨਾਲ ਮੁਲਾਕਾਤ ਕਰਨਗੇ। ਇਸ ਦੇ ਨਾਲ ਹੀ ਅੱਜ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਚੋਣ ਸੁਧਾਰਾਂ 'ਤੇ ਲੋਕ ਸਭਾ ਵਿਚ ਜਵਾਬ ਦੇਣਗੇ ਅਤੇ ਕੇਂਦਰ ਸਰਕਾਰ ਦਾ ਪੱਖ ਪੇਸ਼ ਕਰਨਗੇ। ਉਹ ਵਿਰੋਧੀ ਧਿਰ ਦੇ ਵੋਟ ਚੋਰੀ ਦੇ ਦੋਸ਼ਾਂ ਅਤੇ ਵਿਸ਼ੇਸ਼ ਤੀਬਰ ਸੋਧ (SIR) ਦੀ ਗੈਰ-ਕਾਨੂੰਨੀਤਾ ਨੂੰ ਵੀ ਸੰਬੋਧਿਤ ਕਰ ਸਕਦੇ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ