ਪੁਲ ਤੋਂ ਡਿੱਗਣ ਜਾਂ ਸੁੱਟੇ ਜਾਣ ਕਾਰਨ ਲੜਕੀ ਗੰਭੀਰ ਰੂਪ ’ਚ ਜ਼ਖ਼ਮੀ
ਟਾਂਗਰਾ, (ਅੰਮ੍ਰਿਤਸਰ), 10 ਦਸੰਬਰ (ਹਰਜਿੰਦਰ ਸਿੰਘ ਕਲੇਰ)- ਜੀ.ਟੀ. ਰੋਡ ਟਾਂਗਰਾ ਵਿਖੇ ਪੁਲ ਦੇ ਉਪਰੋਂ ਇਕ ਲੜਕੀ ਨੂੰ ਸੁੱਟੇ ਜਾਣ ਜਾਂ ਡਿੱਗਣ ਕਾਰਨ ਉਹ ਗੰਭੀਰ ਰੂਪ ਵਿਚ ਫੱਟੜ ਹੋ ਗਈ। ਲੜਕੀ ਪਾਸੋਂ ਕੋਈ ਵੀ ਸ਼ਨਾਖ਼ਤੀ ਕਾਰਡ ਬਰਾਮਦ ਨਹੀਂ ਹੋਇਆ ਹੈ। ਪੁਲਿਸ ਵਲੋਂ ਫੱਟੜ ਹੋਈ ਲੜਕੀ ਨੂੰ ਅੰਮ੍ਰਿਤਸਰ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਲੜਕੀ ਦੀ ਸ਼ਨਾਖਤ ਨਹੀਂ ਹੋ ਸਕੀ ਤੇ ਨਾ ਹੀ ਸਹੀ ਤੱਥ ਸਾਹਮਣੇ ਆ ਰਹੇ ਹਨ ਕਿ ਲੜਕੀ ਨਾਲ ਇਹ ਹਾਦਸਾ ਕਿਵੇਂ ਵਾਪਰਿਆ।
;
;
;
;
;
;
;
;