ਸੜਕ ਹਾਦਸੇ ’ਚ ਤਿੰਨ ਨੌਜਵਾਨਾਂ ਦੀ ਮੌਤ
ਅੰਮ੍ਰਿਤਸਰ/ ਰਾਮ ਤੀਰਥ, 10 ਦਸੰਬਰ (ਰੇਸ਼ਮ ਸਿੰਘ, ਧਰਵਿੰਦਰ ਸਿੰਘ ਔਲਖ )- ਰਾਮ ਤੀਰਥ ਤੋਂ ਅੰਮ੍ਰਿਤਸਰ ਨੂੰ ਜਾ ਰਹੇ ਕਾਰ ਸਵਾਰ ਚਾਰ ਨੌਜਵਾਨਾਂ ਵਿਚੋਂ ਤਿੰਨ ਨੌਜਵਾਨਾਂ ਦੀ ਦੁਖਦਾਈ ਮੌਤ ਹੋਣ ਅਤੇ ਚੌਥੇ ਨੌਜਵਾਨ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮਾਹਲ ਬਾਈਪਾਸ ਚੌਂਕੀ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਰਾਮ ਤੀਰਥ ਵਲੋਂ ਆ ਰਹੀ ਵਰਨਾ ਕਾਰ 'ਤੇ ਸਵਾਰ ਹੋ ਕੇ ਚਾਰੇ ਨੌਜਵਾਨ ਅੰਮ੍ਰਿਤਸਰ ਵਾਲੇ ਪਾਸੇ ਨੂੰ ਜਾ ਰਹੇ ਸਨ ਕਿ ਉਨ੍ਹਾਂ ਦੀ ਕਾਰ ਮਾਹਲ ਬਾਈਪਾਸ ਵਾਲੇ ਪੁਲ਼ ਨਾਲ ਟਕਰਾ ਗਈ, ਜਿਸ ਨਾਲ ਕਾਰ ਦੇ ਬੁਰੀ ਤਰ੍ਹਾਂ ਚੀਥੜੇ ਉੱਡ ਗਏ। ਇਸ ਹਾਦਸੇ ਵਿਚ ਜੋਬਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਲੋਪੋਕੇ, ਜਸਕਰਨ ਸਿੰਘ ਬਿੱਲਾ ਪੁੱਤਰ ਪਰਮਜੀਤ ਸਿੰਘ ਚਕ ਮਿਸ਼ਰੀ ਖਾਂ ਅਤੇ ਅਵਤਾਰ ਸਿੰਘ ਪੁੱਤਰ ਬਲਬੀਰ ਸਿੰਘ ਪਿੰਡ ਬੋਪਾਰਾਏ ਮਾਰੇ ਗਏ, ਜਦੋਂ ਕਿ ਉਨ੍ਹਾਂ ਦਾ ਚੌਥਾ ਸਾਥੀ ਦਿਲਜਾਨ ਸਿੰਘ ਪੁੱਤਰ ਗੁਰਬਾਜ ਸਿੰਘ ਵਾਸੀ ਚੱਕ ਮਿਸ਼ਰੀ ਖਾਂ ਗੰਭੀਰ ਜ਼ਖ਼ਮੀ ਹੈ। ਮ੍ਰਿਤਕ ਨੌਜਵਾਨਾਂ ਦੀ ਉਮਰ 20 ਤੋਂ 24 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ।
;
;
;
;
;
;
;
;