ਅਮਿਤ ਸ਼ਾਹ ਨੇ ਦਿੱਲੀ ਵਿਚ ਧਰਮਿੰਦਰ ਦੀ ਪ੍ਰਾਰਥਨਾ ਸਭਾ ਵਿਚ ਸ਼ਰਧਾ ਦੇ ਫੁੱਲ ਭੇਟ ਕੀਤੇ
ਨਵੀਂ ਦਿੱਲੀ, 11 ਦਸੰਬਰ (ਏਐਨਆਈ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿਚ ਮਰਹੂਮ ਅਦਾਕਾਰ ਧਰਮਿੰਦਰ ਦੀ ਪ੍ਰਾਰਥਨਾ ਸਭਾ ਵਿਚ ਸ਼ਿਰਕਤ ਕੀਤੀ। ਉਨ੍ਹਾਂ ਨੇ ਮਰਹੂਮ ਅਦਾਕਾਰ ਨੂੰ ਸ਼ਰਧਾ ਦੇ ਫੁੱਲ ਭੇਟ ਵੀ ਕੀਤੇ। ਭਾਜਪਾ ਮੁਖੀ ਜੇ.ਪੀ. ਨੱਢਾ , ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ, ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜਿਜੂ ਅਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵੀ ਪ੍ਰਾਰਥਨਾ ਸਭਾ ਵਿਚ ਮੌਜੂਦ ਸਨ।
ਉਨ੍ਹਾਂ ਨੇ ਧਰਮਿੰਦਰ ਦੀ ਪਤਨੀ ਅਤੇ ਸਿਆਸਤਦਾਨ, ਹੇਮਾ ਮਾਲਿਨੀ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਧਰਮਿੰਦਰ ਦੇ ਦਿਹਾਂਤ ਨਾਲ ਹਿੰਦੀ ਸਿਨੇਮਾ ਦੇ ਇਕ ਯੁੱਗ ਦਾ ਅੰਤ ਹੋ ਗਿਆ ।
ਆਪਣੇ ਸਮੇਂ ਦੇ ਸਭ ਤੋਂ ਮਸ਼ਹੂਰ ਅਦਾਕਾਰਾਂ ਵਿਚੋਂ ਇਕ ਧਰਮਿੰਦਰ ਜੋ 24 ਨਵੰਬਰ ਨੂੰ ਚਾਲ ਵਸੇ ਸਨ , ਨੇ 'ਆਯਾ ਸਾਵਨ ਝੂਮ ਕੇ', 'ਸ਼ੋਲੇ', 'ਚੁਪਕੇ ਚੁਪਕੇ', 'ਆਈ ਮਿਲਾਨ ਕੀ ਬੇਲਾ' ਅਤੇ 'ਅਨੁਪਮਾ' ਵਰਗੀਆਂ ਫਿਲਮਾਂ ਵਿਚ ਯਾਦਗਾਰੀ ਫ਼ਿਲਮਾਂ ਕਰਕੇ ਹਿੰਦੀ ਸਿਨੇਮਾ ਵਿਚ ਆਪਣੀ ਆਪਣੀ ਇਕ ਅਲੱਗ ਪਛਾਣ ਬਣਾਈ।
;
;
;
;
;
;
;