ਸ਼ਿਵਰਾਜ ਪਾਟਿਲ ਦੇ ਦਿਹਾਂਤ ’ਤੇ ਪ੍ਰਧਾਨ ਮੰਤਰੀ ਵਲੋਂ ਦੁੱਖ ਪ੍ਰਗਟ
ਨਵੀਂ ਦਿੱਲੀ, 12 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਸ਼ਿਵਰਾਜ ਪਾਟਿਲ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸ਼ਿਵਰਾਜ ਪਾਟਿਲ ਜੀ ਦੇ ਦਿਹਾਂਤ ਤੋਂ ਦੁਖੀ ਹਾਂ। ਉਹ ਇਕ ਤਜ਼ਰਬੇਕਾਰ ਨੇਤਾ ਸਨ, ਜਿਨ੍ਹਾਂ ਨੇ ਜਨਤਕ ਜੀਵਨ ਵਿਚ ਆਪਣੇ ਲੰਬੇ ਸਾਲਾਂ ਦੌਰਾਨ ਵਿਧਾਇਕ, ਸੰਸਦ ਮੈਂਬਰ, ਕੇਂਦਰੀ ਮੰਤਰੀ, ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਅਤੇ ਲੋਕ ਸਭਾ ਵਜੋਂ ਸੇਵਾ ਨਿਭਾਈ।
ਉਹ ਸਮਾਜ ਦੀ ਭਲਾਈ ਵਿਚ ਯੋਗਦਾਨ ਪਾਉਣ ਲਈ ਭਾਵੁਕ ਸਨ। ਮੇਰੀ ਉਨ੍ਹਾਂ ਨਾਲ ਕਈ ਸਾਲਾਂ ਤੋਂ ਬਹੁਤ ਵਾਰ ਗੱਲਬਾਤ ਹੋਈ ਹੈ, ਸਭ ਤੋਂ ਤਾਜ਼ਾ ਗੱਲਬਾਤ ਉਦੋਂ ਹੋਈ ਜਦੋਂ ਉਹ ਕੁਝ ਮਹੀਨੇ ਪਹਿਲਾਂ ਮੇਰੇ ਨਿਵਾਸ 'ਤੇ ਆਏ ਸਨ। ਇਸ ਦੁਖ ਦੀ ਘੜੀ ਵਿਚ ਮੇਰੀਆਂ ਭਾਵਨਾਵਾਂ ਉਨ੍ਹਾਂ ਦੇ ਪਰਿਵਾਰ ਨਾਲ ਹਨ। ਓਮ ਸ਼ਾਂਤੀ।
;
;
;
;
;
;
;
;